ਤਰਨਤਾਰਨ ਦੇ ਪਿੰਡ ਪੱਧਰੀ ਕਲਾਂ ਵਿਚ ਛੱਪੜ ਦੀ ਜਗ੍ਹਾ ਦੇ ਵਿਵਾਦ ਕਾਰਨ ਚੱਲੀ ਗੋਲੀ ਵਿਚ ਸਰਪੰਚਣੀ ਦੇ ਨੋਜਵਾਨ ਲੜਕੇ ਦੀ ਹੋਈ ਮੌਤ
1 min read

ਰਨਤਾਰਨ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੱਧਰੀ ਕਲਾਂ ਵਿਚ ਬੀਤੀ ਦੇਰ ਸ਼ਾਮ ਛੱਪੜ ਵਿਚ ਮੱਛੀ ਪਾਲਣ ਪਲਾਂਟ ਲਈ ਜਗ੍ਹਾ ਦੀ ਚੋਣ ਕਰਦੇ ਦੋ ਧਿਰਾਂ ਆਪਸ ਵਿਚ ਉਲਝ ਗਈਆਂ ਜਿਸ ਵਿਚ ਪਿੰਡ ਦੀ ਮੌਜੂਦਾ ਸਰਪੰਚਣੀ ਰਸ਼ਪਾਲ ਕੌਰ ਦਾ ਲੜਕਾ ਸ਼ਗਨਦੀਪ ਸਿੰਘ ਉਨ੍ਹਾਂ ਦਾ ਝਗੜਾ ਖ਼ਤਮ ਕਰਵਾਉਣ ਲਈ ਚਲਾ ਗਿਆ ਤਾਂ ਮੌਕੇ ਤੇ ਮੌਜੂਦ ਇਕ ਧਿਰ ਦੇ ਕੁਲਦੀਪ ਸਿੰਘ ਨੇ 315 ਬੋਰ ਦੀ ਰਾਈਫਲ ਨਾਲ ਉਸ ਉਪਰ ਫਾਇਰ ਕਰ ਦਿੱਤੇ ਜਿਸ ਨਾਲ ਸ਼ਗਨਦੀਪ ਸਿੰਘ ਜ਼ਖਮੀ ਹੋ ਕੇ ਥੱਲੇ ਡਿੱਗ ਪਿਆ ਜਿਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜਾ ਉਸਦੀ ਮੌਤ ਹੋ ਗਈਇਸ ਸੰਬੰਧੀ ਮਿਰਤਕ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਸਦਾ 25 ਸਾਲਾਂ ਨੌਜਵਾਨ ਪੁੱਤਰ ਜੋ ਕਿਸੇ ਦੇ ਝਗੜੇ ਨੂੰ ਖ਼ਤਮ ਕਰਵਾਉਣ ਗਿਆ ਸੀ ਉਸਨੂੰ ਉੱਥੇ ਮੌਜੂਦ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਉਨ੍ਹਾਂ ਉਕਤ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸ਼ਗਨਦੀਪ ਸਿੰਘ ਜਿਸਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਹੋਇਆ ਉਸਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੂੰ ਬਿਨਾਂ ਕਸੂਰ ਗੋਲੀ ਮਾਰ ਦਿੱਤੀ ਗਈ ਉਸਨੇ ਕਿਹਾ ਕਿ ਜਿਵੇਂ ਮੇਰੇ ਪਤੀ ਨਾਲ ਹੋਇਆ ਉਸੇ ਤਰ੍ਹਾਂ ਉਕਤ ਮੁਲਜ਼ਮਾਂ ਨਾਲ ਹੋਵੇਥਾਣਾ ਝਬਾਲ ਪੁਲੀਸ ਦੇ ਜਾਂਚ ਅਧਿਕਾਰੀ ਦਲਵਿੰਦਰ ਸਿੰਘ ਨੇ ਅੱਜ ਘਟਨਾ ਸਥਾਨ ਤੇ ਚਲਾਏ ਤਲਾਸ਼ੀ ਅਭਿਆਨ ਤੋਂ ਇੱਕ ਕਿਰਚ ਅਤੇ 2 ਚੱਲੇ ਕਾਰਤੂਸ ਬਰਾਮਦ ਕਰ ਜਾਣਕਾਰੀ ਦਿੰਦੇ ਦੱਸਿਆ ਪੁਲੀਸ ਨੇ ਇਸ ਸੰਬੰਧੀ 5 ਮੁਲਜ਼ਮਾਂ ਖਿਲਾਫ ਉਨ੍ਹਾਂ ਦੀ ਸ਼ਨਾਖਤ ਕਰ ਮਾਮਲਾ ਦਰਜ ਕੀਤਾ ਹੈ ਜਦ 4-5 ਮੁਲਜ਼ਮ ਇਸ ਮਾਮਲੇ ਅਣਪਛਾਤੇ ਵੀ ਨਾਮਜਦ ਕੀਤੇ ਗਏ ਹਨਬਾਈਟ ਮਿਰਤਕ ਦਾ ਪਿਤਾ ਦਿਲਬਾਗ ਸਿੰਘ ਮਿਰਤਕ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਜਾਂਚ ਅਧਿਕਾਰੀ ਦਲਵਿੰਦਰ ਸਿੰਘ