ਤਹਿਸੀਲ ਅਜਨਾਲਾ ਦੇ ਪਿੰਡ ਅਨੈਤਪੁਰਾ ਦੀ ਜੰਮਪਲ ਅਤੇ ਸਰਹੱਦੀ ਪਿੰਡ ਘੋਗਾ ਦੀ ਰਹਿਣ ਵਾਲੀ ਪਲਵਿੰਦਰ ਕੌਰ ਸੁਨਹਿਰੀ ਭਵਿੱਖ ਦੀਆਂ ਉਮੀਦਾਂ ਲੈਕੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੜਾਈ ਲਈ ਗਈ ਸੀ ਜਿੱਥੇ ਬੀਤੇ ਦਿਨੀ ਇੱਕ ਭਿਆਨਕ ਸੜਕ ਹਾਸਦੇ ਚ’ ਉਸ ਦੀ ਮੌਤ ਹੋ ਗਈ
1 min read

ਇਸ ਮੌਕੇ ਪਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ 2019 ਚ’ ਪਲਵਿੰਦਰ ਕੋਰ ਨਰਸਿੰਗ ਦੀ ਪੜਾਈ ਕਰਕੇ ਨਿਊਜ਼ੀਲੈਂਡ ਗਈ ਸੀ, ਜਿਥੇ ਕਿ ਉਸਨੂੰ ਇੱਕ ਸਾਲ ਦਾ ਕੋਰਸ ਕਰਨ ਤੋਂ ਬਾਅਦ ਹਸਤਪਾਲ ਚ’ਨੋਕਰੀ ਮਿਲੀ ਗਈ, ਅਤੇ ਬੀਤੇ ਦਿਨੀ ਆਪਣੀ ਨੋਕਰੀ ਤੋਂ ਘਰ ਵਾਪਿਸ ਆ ਰਹੀ ਸੀ ਤਾਂ ਰਸਤੇ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਚ’ ਉਸਦੀ ਮੌਤ ਹੋ ਗਈ। ਓਹਨਾ ਦਸਿਆ ਕਿ ਪਲਵਿੰਦਰ ਅਪਣਾ ਘਰ ਬਣਾ ਰਹੀ ਸੀ ਤੇ ਜਨਵਰੀ ਵਿਚ ਆਕੇ ਕੇ ਇਸਦਾ ਮਹੂਰਤ ਕਰਵਾਉਣਾ ਚਾਹੁੰਦੀ ਸੀ ਪਰ ਹੁਣ ਇਸ ਘਰ ਚ ਉਸਦੀ ਲਾਸ਼ ਹੀ ਆਵੇਗੀ ਤੇ ਉਸਦਾ ਘਰ ਬਣਾਉਣ ਦਾ ਸਪਨਾ ਅਧੂਰਾ ਹੀ ਰਹਿ ਗਿਆ। ਇਸ ਮੌਕੇ ਉਨ੍ਹਾਂ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਦੋਵਾਂ ਸਰਕਾਰਾ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਲੜਕੀ ਪਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਘੋਗਾ ਵਿਖੇ ਵਾਪਸ ਲਿਆਂਦਾ ਜਾਵੇ।