August 18, 2022

Aone Punjabi

Nidar, Nipakh, Nawi Soch

ਥਾਣਾ ਗੜ੍ਹਸ਼ੰਕਰ ਦੇ ਬਾਹਰ ਪਿੱਪਲ ਦੋਫਾੜ ਹੋਣ ਕਾਰਨ 2 ਗੱਡੀਆਂ ਨੁਕਸਾਨ

1 min read

ਸੂਬੇ ਭਰ ਦੇ ਵਿੱਚ ਕਈ ਥਾਵਾਂ ਤੇ ਪਏ ਭਾਰੀਮੀਂਹ ਦੇ ਕਾਰਨ ਜਿਥੇ  ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕਈ ਥਾਵਾਂ ਤੇ ਮੀਂਹ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੜ੍ਹਸ਼ੰਕਰ ਵਿਖੇ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ  ਥਾਣਾ ਗੜ੍ਹਸ਼ੰਕਰ ਦੇ ਬਾਹਰ  ਲੱਗੇ ਪਿੱਪਲ ਦੇ ਦੋਫਾੜ ਹੋਣ ਕਰਕੇ ਦੋ ਗੱਡੀਆਂ ਪੁਰੀ ਤਰ੍ਹਾਂ ਨੁਕਸਾਨੀਆਂ ਗਈਆਂ। 

ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਅਮਰੀਕ ਸਿੰਘ ਨੇ ਦੱਸਿਆ ਕਿ ਥਾਣਾ ਗਡ਼੍ਹਸ਼ੰਕਰ ਵਿਖੇ  ਪੁਲੀਸ ਵੈਰੀਫਿਕੇਸ਼ਨ ਕਰਵਾਉਣ ਆਏ  ਗੌਰਵ ਸ਼ਰਮਾ ਪੁੱਤਰ ਯੋਗੇਸ਼ ਸ਼ਰਮਾ ਵਾਰਡ ਨੰਬਰ 2 ਗੜ੍ਹਸ਼ੰਕਰ  ਆਪਣੀ i20 PB241103 ਅਤੇ ਭੁਪਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਅਲਾਵਲਪੁਰ ਆਲਟੋ ਨੂੰ ਥਾਣੇ ਦੇ ਬਾਹਰ ਖੜੀ ਕਰਕੇ ਆਏ ਤਾਂ ਥੋੜੀ ਦੇਰ ਬਾਅਦ ਮੀਂਹ ਦੇ ਕਾਰਨ ਇੱਕਦਮ ਬਿੱਜਲੀ ਡਿੱਗਣ ਨਾਲ ਪਿੱਪਲ ਦੋ ਫਾੜ ਹੋ ਗਿਆ ਅਤੇ ਪਿੱਪਲ ਦੇ ਥੱਲੇ ਖੜੀਆਂ ਗੱਡੀਆਂ ਪੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *