September 21, 2021

Aone Punjabi

Nidar, Nipakh, Nawi Soch

ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਜੈਮਲਵਾਲਾ ’ਚ ਇੱਕ ਨੌਜਵਾਨ ਦੁਆਰਾ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।




<
ਥਾਣਾ ਮੱਲਾਂਵਾਲਾ  ਅਧੀਨ ਆਉਂਦੇ  ਪਿੰਡ ਜੈਮਲਵਾਲਾ  ’ਚ ਇੱਕ ਨੌਜਵਾਨ ਦੁਆਰਾ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ  ਮ੍ਰਿਤਕ ਨੌਜਵਾਨ ਦੀ ਪਹਿਚਾਣ ਪੰਕਜ  ਧੀਂਗੜਾ  ਉਰਫ਼ ਟਿੰਕੂ(32 ) ਪੁੱਤਰ ਬਲਵਿੰਦਰ ਕੁਮਾਰ ਵਜੋਂ ਹੋਈ ਹੈ, ਜੋ ਗੁਰੂ ਤੇਗ ਬਹਾਦਰ ਨਗਰੀ ਫ਼ਰੀਦਕੋਟ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਰਤੀ ਗਈ (ਰਿਵਾਲਵਰ)  ਅਤੇ ਇੱਕ 315  ਬੋਰ ਰਾਈਫਲ  ਨੂੰ ਕਬਜ਼ੇ ’ਚ ਲੈ ਲਿਆ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ  ਉਕਤ   ਨੌਜਵਾਨ  ਪੁਲਿਸ  ਦਾ ਭਗੌੜਾ ਦੱਸਿਆ ਜਾ ਰਿਹਾ ਹੈ  ਜੋ ਕਿ ਪਿੰਡ ਜੈਮਲਵਾਲਾ ਵਿਖੇ  ਆਪਣੇ ਇੱਕ ਦੋਸਤ ਗੁਰਪ੍ਰੀਤ ਸਿੰਘ ਉਰਫ (ਗੋਪੀ)  ਦੇ ਘਰ ਪਿਛਲੇ ਦੋ  ਤਿੰਨ ਦਿਨ ਤੋਂ   ਰਹਿ ਰਿਹਾ ਸੀ । ਜਿਸ ਨੇ ਅੱਜ ਸਵੇਰੇ ਕਰੀਬ ਪੌਣੇ ਅੱਠ  ਵਜੇ  ਆਪਣੇ ਦੋਸਤ ਦੇ  ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਪੁਲਿਸ  ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ੀਰਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ  ਅਤੇ ਪੁਲਿਸ  ਦੇ ਉੱਚ ਅਧਿਕਾਰੀਆਂ ਵੱਲੋਂ   ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

Leave a Reply

Your email address will not be published. Required fields are marked *