October 28, 2021

Aone Punjabi

Nidar, Nipakh, Nawi Soch

ਦਰਜਨ ਭਰ ਗੁੰਡਾ ਅਨਸਰਾਂ ਦੇ ਵਲੋਂ ਹਥਿਆਰਾਂ ਨਾਲ ਲੈਸ ਹੋ ਕੇ ਇਕ ਸਪੇਅਰ ਪਾਰਟ ਦੀ ਦੁਕਾਨ ਤੇ ਹਮਲਾ

1 min read

ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਵਿੱਚ ਦੀ ਲੰਘਦੇ ਨੈਸ਼ਨਲ ਹਾਈਵੇ ਤੇ ਬੱਬਰ ਮਸ਼ੀਨਰੀ ਸਟੋਰ ਨਾਮਕ ਦੁਕਾਨ ਤੇ ਅੱਜ ਦਰਜਨ ਦੇ ਕਰੀਬ ਗੁੰਡਾ ਅਨਸਰਾਂ ਦੇ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਗਿਆ  ਜਦ ਇਹ ਹਮਲਾ ਹੋਇਆ ਤਾਂ ਦੁਕਾਨ ਤੇ ਬੱਬਰ ਮਸ਼ੀਨਰੀ ਸਟੋਰ ਦੇ ਮਾਲਕ ਅਤੇ ਉਨ੍ਹਾਂ ਦਾ ਬੇਟਾ ਮੌਜੂਦ ਸੀ  ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰਣਜੀਤ ਸਿੰਘ ਨਾਮਕ ਸ਼ਖਸ ਤੋਂ ਬੀਤੇ ਡੇਢ ਸਾਲ ਤੋਂ ਉਨ੍ਹਾਂ ਵੱਲੋਂ ਪੈਸੇ ਲੈਣੇ ਹਨ ਅਤੇ ਉਹ ਵਾਰ ਵਾਰ ਪੈਸਿਆਂ ਦੀ ਮੰਗ ਕਰ ਰਹੇ ਹਨ ਪਰ ਉਕਤ ਸ਼ਖ਼ਸ ਦੇ ਵੱਲੋਂ ਉਨ੍ਹਾਂ ਦੇ ਪੈਸੇ ਨਹੀਂ ਦਿੱਤੇ  ਜਾ ਰਹੇ ਸੀ ਅਤੇ ਅੱਜ ਰਣਜੀਤ ਸਿੰਘ ਦੇ ਵੱਲੋਂ ਕੁੱਝ ਹੋਰ ਅਣਪਛਾਤੇ ਲੋਕਾਂ ਨੂੰ ਆਪਣੇ ਨਾਲ ਲੈ ਉਨ੍ਹਾਂ ਦੀ ਦੁਕਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ  ਇਸ ਹਮਲੇ ਦੀਆਂ ਸੀਸੀਟੀਵੀ ਫੋਟੋਆਂ ਵੀ ਸਾਹਮਣੇ ਆਈਆਂ ਹਨ  

Leave a Reply

Your email address will not be published. Required fields are marked *