October 7, 2022

Aone Punjabi

Nidar, Nipakh, Nawi Soch

ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਸਬੰਧ ਵਿਚ ਅੱਜ ਕਾਂਗਰਸੀਆਂ ਨੇ ਗਿੱਦੜਬਾਹਾ ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

1 min read

ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਸਬੰਧ ਵਿਚ ਅੱਜ ਕਾਂਗਰਸੀਆਂ ਨੇ ਗਿੱਦੜਬਾਹਾ ਵਿੱਚ
ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
ਸੂਬੇ ਭਰ ਦੇ ਅੰਦਰ ਜਿੱਥੇ ਮਹਿੰਗਾਈ ਦਰ ਸੱਤਵੇਂ ਅਸਮਾਨ ਨੂੰ ਛੂਹ ਰਹੀ ਹੈ ਉਥੇ ਹੀ
ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸੈਂਟਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ
ਹਨ ਅੱਜ ਗਿੱਦੜਬਾਹਾ ਵਿੱਚ ਕਾਂਗਰਸੀ  ਪਾਰਟੀ ਦੇ ਵਰਕਰਾਂ ਵੱਲੋਂ ਸ਼ਹਿਰ ਭਰ ਦੇ ਵਿੱਚ
ਵਧਦੀ ਮਹਿੰਗਾਈ ਦੇ ਰੋਸ ਵਜੋਂ ਪੈਦਲ ਰੋਸ ਮਾਰਚ ਕੱਢਿਆ ਗਿਆ  ਇਸਦੇ ਨਾਲ ਹੀ ਉਨ੍ਹਾਂ
ਨੇ ਗਿੱਦੜਬਾਹਾ ਦੇ ਬਾਬਾ ਗੰਗਾ ਰਾਮ ਸਟੇਡੀਅਮ ਕੋਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ
ਪੁਤਲਾ ਵੀ ਫੂਕਿਆ  ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ  ਨਾਲ ਹੀ ਉਨ੍ਹਾਂ
ਨੇ ਵਿਰੋਧੀ ਪਾਰਟੀ ਅਕਾਲੀ ਦਲ ਤੇ ਵੀ ਸਿੱਧੇ ਨਿਸ਼ਾਨੇ ਸਾਧੇ  ਇਸ ਸਬੰਧੀ ਪੱਤਰਕਾਰਾਂ
ਨਾਲ ਗੱਲਬਾਤ ਕਰਦੇ ਹੋਏ  ਬਲਦੇਵ ਸਿੰਘ ਭੂੰਦੜ ਚੇਅਰਮੈਨ ਕਾਰਪੇਟ ਡਿਸਟਿਕ ਜ਼ਿਲ੍ਹਾ
ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਡੀਜ਼ਲ ਪੈਟਰੋਲ ਅਤੇ
ਸਰ੍ਹੋਂ ਦੇ ਤੇਲ ਅਤੇ ਹੋਰ ਜੋ ਮਹਿੰਗਾਈ ਵਧਾਈ ਜਾ ਰਹੀ ਹੈ ਉਸ ਦੇ ਰੋਸ ਵਜੋਂ ਅੱਜ
ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਦਿਸ਼ਾ ਨਿਰਦੇਸ਼ਾਂ ਤੇ ਅਤੇ
ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ
ਸਮੂਹ ਕਾਂਗਰਸੀ ਵਰਕਰਾਂ ਵੱਲੋਂ ਗਿੱਦੜਬਾਹਾ ਵਿੱਚ ਸੈਂਟਰ ਸਰਕਾਰ ਖਿਲਾਫ ਪੈਦਲ ਰੋਸ
ਮਾਰਚ ਕੱਢਿਆ ਜਾ ਰਿਹਾ ਹੈ  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਧਦੀ ਮਹਿੰਗਾਈ ਦੇ ਉੱਤੇ
ਠੱਲ੍ਹ ਪਾਉਣੀ ਚਾਹੀਦੀ ਹੈ ਇਸ ਨਾਲ ਗ਼ਰੀਬ ਵਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ
ਹੈ  ਉਨ੍ਹਾਂ ਕਿਹਾ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਉਦੋਂ ਡੀਜ਼ਲ ਪਨਤਾਲੀ
ਰੁਪਏ ਅਤੇ ਪੈਟਰੋਲ ਪੈਂਹਠ ਰੁਪਏ ਹੁੰਦਾ ਸੀ ਪਰ ਮੋਦੀ ਸਰਕਾਰ ਵੇਲੇ ਡੀਜ਼ਲ ਪੈਟਰੋਲ ਸੌ
ਰੁਪਏ ਨੂੰ ਪਾਰ ਕਰ ਚੁੱਕੇ ਹਨ  ਜੋ ਅੰਕੜਾ ਕਦੇ ਵੀ ਹੇਠਾਂ ਨਹੀਂ ਆ ਸਕਦਾ ਹੈ  ਇਸ ਦੇ
ਨਾਲ ਹੀ ਉਨ੍ਹਾਂ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ
ਵੱਲੋਂ ਜੋ ਤਿੰਨ ਛੇਤੀ ਕਾਨੂੰਨ ਸੈਂਟਰ ਸਰਕਾਰ ਲੈ ਕੇ ਆਈ ਹੈ ਉਹ ਸ਼੍ਰੋਮਣੀ ਅਕਾਲੀ ਦਲ
ਵੱਲੋਂ ਹੀ ਬੀਬਾ ਹਰਸਿਮਰਤ ਕੌਰ  ਵੱਲੋਂ ਮਨਜ਼ੂਰ ਕਰਵਾਏ ਗਏ ਸਨ ਜਦੋਂ ਕਿਸਾਨਾਂ ਨੇ
ਰੋਸ ਕੀਤਾ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣਾ ਪੱਖ ਬਚਾਉਣ ਲਈ ਅਸਤੀਫ਼ਾ ਦੇਣ ਦਾ
ਡਰਾਮਾ ਕੀਤਾ  ਨਾਲ ਹੀ ਉਨ੍ਹਾਂ ਕਿਹਾ ਕਿ ਜੋ ਅਕਾਲੀ ਸਰਕਾਰ ਮੌਜੂਦਾ ਕਾਂਗਰਸ ਸਰਕਾਰ
ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਉਹ ਸਿਰਫ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਕੋਲੇ ਡਰਾਮਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ
ਹੈ

Leave a Reply

Your email address will not be published. Required fields are marked *