ਦਿਨ ਦਿਹਾੜੇ ਬਟਾਲਾ ਪੁਲਿਸ ਦੇ ਏਐਸਈ ਦੇ ਘਰ ਹੋਈ ਚੋਰੀ , ਖੁਦ ਪੁਲਿਸ ਏਐਸਈ ਲਗਾ ਰਿਹਾ ਹੈ ਇਨਸਾਫ ਮਿਲਣ ਦੀ ਗੁਹਾਰ
1 min read

ਜਦ ਪੁਲਿਸ ਹੀ ਸੁਰੱਖਿਅਤ ਨਾ ਹੋਵੇ ਤਾ ਆਮ ਲੋਕ ਕਿਵੇਂ ਹੋਣਗੇ ਕੁਝ ਐਸਾ ਹੀ ਮਾਮਲਾ ਬਟਾਲਾ ਚ ਸਾਮਣੇ ਆਇਆ ਜਿਥੇ ਦਿਨ ਦਿਹਾੜੇ ਚੋਰਾਂ ਨੇ ਪੁਲਿਸ ਅਧਕਾਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ ਬਟਾਲਾ ਪੁਲਿਸ ਲਾਈਨ ਚ ਡਿਊਟੀ ਤੇ ਤੈਨਾਤ ਏਐਸਈ ਦੀ ਕੋਠੀ ਚ ਹੋਈ ਚੋਰੀ , ਚੋਰ ਕੀਮਤੀ ਸਾਮਾਨ ਅਤੇ ਕਰੀਬ 3 ਲੱਖ ਰੁਪਏ ਨਕਦੀ ਲੈਕੇ ਹੋਏ ਰਫੂਚੱਕਰ | ਪੁਲਿਸ ਏਐਸਈ ਲਗਾ ਰਿਹਾ ਹੈ ਇਨਸਾਫ ਮਿਲਣ ਦੀ ਗੁਹਾਰ ਉਧਰ ਪੁਲਿਸ ਥਾਣਾ ਸਿਵਲ ਲਈਨ ਚ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਜਾ ਰਿਹਾ ਹੈ