ਦਿੱਲੀ ਦੇ ਬੋਰਡਰਾ ਤੇ ਬੈਠੇ ਕਿਸਾਨਾਂ ਦੇ ਸੱਦੇ ਹੇਠ ਅੱਜ ਪੂਰੇ ਪੰਜਾਬ ਭਰ ਵਿੱਚ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਕਿਸਾਨਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਕੀਤਾ ਗਿਆ ਇਕ ਜ਼ਬਰਦਸਤ ਰੋਸ ਪ੍ਰਦਰਸ਼ਨ
1 min read

ਕਿਸਾਨਾਂ ਨੇ ਆਖਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਮੁਨਾਫ਼ਾ ਕਮਾਉਣ ਦੇ ਲਈ ਡੀਜ਼ਲ-ਪੈਟ੍ਰੋਲ ਅਤੇ ਗੈਸ ਸਲੰਡਰ ਦੀ ਕੀਮਤਾਂ ਵਿਚ ਵਾਧਾ ਕਰ ਰਹੀ ਹੈ ਅਤੇ ਉਪਰੋਂ ਟੈਕਸ ਲਗਾ ਰਹੀ ਹੈ ਜਿਸ ਕਰਕੇ ਆਮ ਮਜ਼ਦੂਰ ਗਰੀਬ ਕਿਸਾਨਾਂ ਦੇ ਉੱਪਰ ਬਹੁਤ ਹੀ ਬੋਝ ਪੈ ਰਿਹਾ ਹੈ ਅਤੇ ਕਈ ਲੋਕ ਇਸ ਵਧ ਰਹੀ ਮਹਿੰਗਾਈ ਨੂੰ ਝੱਲ ਨਹੀਂ ਸਕਦੇ ਅਤੇ ਭੁੱਖੇ ਰਹਿ ਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹਨ ਏਸ ਕਰਕੇ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਆਮ ਮਜ਼ਦੂਰ ਗਰੀਬ ਲੋਕਾਂ ਦੀ ਸੁਣਨੀ ਚਾਹੀਦੀ ਹੈ ਅਤੇ ਇਸ ਚਿੰਤਾ ਦੇ ਵਿਚ ਕਟੌਤੀ ਕਰਨੀ ਚਾਹੀਦੀ ਹੈ