September 21, 2021

Aone Punjabi

Nidar, Nipakh, Nawi Soch

ਦੁੱਧ ਦੀਆਂ ਕੀਮਤਾਂ ਵਿੱਚ ਕੀਤਾ ਗਿਆ 2 ਰੁਪਏ ਪ੍ਰਤੀ ਲੀਟਰ ਦਾ ਵਾਧਾ… ਵੱਧ ਰਹੇ ਪੈਟ੍ਰੋਲ ਡੀਜ਼ਲ, ਸਰਸੋ ਤੇਲ ਨੂੰ ਲੈਕੇ ਡੇਅਰੀ ਐਸੋਸੀਏਸ਼ਨ ਨੇ ਕੀਤਾ ਫੈਸਲਾ, ਲੋਕਾਂ ਵਿਚ ਰੋਸ਼

1 min read




ਦੇਸ਼ ਭਰ ਵਿਚ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਹਰ ਇਕ ਚੀਜ਼ ਦਾ ਮੁੱਲ ਆਸਮਾਨ ਨੂੰ ਛੂਹ ਰਿਹਾ ਹੈ ਹਰ ਇਕ ਚੀਜ਼ ਤੇ  ਮਹਿੰਗਾਈ ਦੀ ਮਾਰ ਪੈ ਰਹੀ ਹੈ l ਓਥੇ ਹੀ ਲੁਧਿਆਣਾ ਦੇ ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨ ਵਲੋਂ ਵੀ 2 ਰੁਪਏ ਪ੍ਰਤੀ ਲੀਟਰ ਦੁੱਧ ਵਿਚ ਵਾਧਾ ਕੀਤਾ ਹੈ  ਜਾਣਕਾਰੀ ਦਿੰਦਿਆਂ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਓਬਰਾਏ  ਨੇ ਦਸਿਆ ਕਿ ਪੈਟ੍ਰੋਲ ਡੀਜ਼ਲ, ਸਰੋਂ ਤੇਲ ਦੀਆਂ ਕੀਮਤਾਂ ਵਧਣ ਨਾਲ਼ ਤੂੜੀ,ਪੱਠੇ, ਖ਼ਲ ਉਤੇ ਵੀ ਮਹਿੰਗਾਈ ਦਾ ਅਸਰ ਪਿਆ ਹੈ ਜਿਸ ਕਾਰਨ ਪਹਿਲਾ 60 ਰੁਪਏ ਦੇ ਹਿਸਾਬ ਨਾਲ਼ ਦੁੱਧ ਦਿਤਾ ਜਾਂਦਾ ਸੀ ਤੇ ਹੁਣ ਐਸੋਸੀਏਸ਼ਨ ਨੇ ਇੱਕ ਮੀਟਿੰਗ ਵਿਚ 1ਜੁਲਾਈ ਤੋਂ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਦੇ ਹੋਏ 62 ਰੁਪਏ ਰੇਟ ਤਹਿ ਕਰ ਦਿੱਤਾ ਹੈ ,ਓਬਰਾਏ ਨੇ ਇਹ ਵੀ ਦਸਿਆ ਕਿ ਕੁਝ ਡੇਅਰੀਆਂ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਰਕੇ ਬੰਦ ਹੋ ਚੁੱਕੀਆਂ ਹਨ ਤੇ ਕੁਝ ਡੇਅਰੀਆਂ ਬੰਦ ਹੋਣ ਦੀ ਕਗਾਰ ਤੇ ਖੜੀਆਂ ਹਨ।ਇਸ ਲਈ ਮਜਬੂਰੀ ਕਾਰਨ ਰੇਟ ਵਿਚ 2ਰੁਪਏ ਪ੍ਰਤੀ ਲੀਟਰ ਵਾਧਾ ਕਰ ਇਹ ਕਦਮ ਚੁੱਕਣਾ ਪੈ ਰਿਹਾ ਹੈ l

Leave a Reply

Your email address will not be published. Required fields are marked *