August 4, 2021

Aone Punjabi

Nidar, Nipakh, Nawi Soch

ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੀ ਬ੍ਰਾਂਚ ਨੂੰ ਲੱਗਾ ਤਾਲਾ

1 min read

ਬੈਂਕਿੰਗ ਖੇਤਰ ‘ਚ ਅਤੇ ਦੇਸ਼ ਦੇ ਸਭਤੋਂ ਵੱਡੇ ਬੈਂਕ , ਸਟੇਟ ਬੈਂਕ ਆਫ ਇੰਡੀਆ ਦੀ ਅਬੋਹਰ ਮੁੱਖ ਬ੍ਰਾਂਚ ਵਲੋਂ ਕਰੀਬ 1 ਕਰੋੜ ਤੋਂ ਵੀ ਵੱਧ ਦੀ ਰਕਮ ਦੀ ਦੇਨਦਾਰੀ ਨਾ ਦੇਣ ਦੇ ਚਲਦਿਆਂ ਨਗਰ ਨਿਗਮ ਅਬੋਹਰ ਨੇ ਕਾਰਵਾਈ ਕਰਦਿਆਂ ਸੀਲ ਕਰ ਦਿਤਾ । ਇਹ ਕਾਰਵਾਈ ਨਗਰ ਨਿਗਮ ਨੇ ਮਾਨਯੋਗ ਅਦਾਲਤ ‘ਚ ਲਾਏ ਗਏ ਕੇਸ ਦਾ ਫ਼ੈਸਲਾ ਦਸੰਬਰ 2020 ‘ਚ ਹੱਕ ‘ਚ ਆਉਣ ਤੋਂ ਬਾਅਦ ਬੈਂਕ ਨੂੰ ਬਿਲਡਿੰਗ ਖਾਲੀ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਪਰ ਕਿਸੇ ਵੀ ਨੋਟਿਸ ਦਾ ਕੋਈ ਜਵਾਬ ਨਿਗਮ ਨੂੰ ਨਹੀਂ ਮਿਲਿਆ , ਜਿਸਤੋ ਬਾਅਦ ਬਤੌਰ ਕਾਨੂੰਨੀ ਤੌਰ ‘ਤੇ ਅੱਜ ਨਗਰ ਨਿਗਮ ਦੇ ਅਮਲੇ ਨੇ ਡਿਊਟੀ ਮਜਿਸਟਰੇਟ ਨਾਇਬ ਤਹਿਸੀਲਦਾਰ ਰਾਮ ਕਿਸ਼ਨ ਕੰਬੋਜ ਦੀ ਅਗੁਵਾਈ ‘ਚ ਬੈਂਕ ਪਹੁੰਚ ਕੇ ਬੈਂਕ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਆਰੰਭੀ । 
ਇਸ ਕਾਰਵਾਈ ਨੂੰ ਵੇਖ ਕੇ ਲੋਕ ਬੈਂਕ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ । ਬੈਂਕ ਦੇ ਮੁਲਾਜ਼ਮ ਵੀ ਇਸ ਕਾਰਵਾਈ ਤੋਂ ਸਹਿਮੇ ਨਜ਼ਰ ਆਏ ਅਤੇ ਆਪਣਾ ਰੋਟੀ ਵਾਲਾ ਡਿੱਬਾ ਆਦਿ ਸਮਾਨ ਵਾਪਿਸ ਲੈਕੇ ਜਾਣ ਲਈ ਇਕੱਠੇ ਕੀਤੇ । 
ਇਥੇ ਦੱਸਣਯੋਗ ਹੈ ਕਿ ਸਨ 1939 ਦੀ ਮਈ 18 ਨੂੰ ਇਸ ਬਿਲਡਿੰਗ ਨੂੰ ਨਗਰ ਕੌਂਸਲ ਅਬੋਹਰ ਨੇ ਇੰਪੀਰੀਅਲ ਬੈਂਕ ਆਫ ਇੰਡੀਆ ਨੂੰ ਬਤੌਰ ਕਿਰਾਏ ‘ਤੇ ਦਿਤਾ ਅਤੇ ਉਸ ਦੌਰਾਨ ਲਿਖਤੀ ਸਮਝੌਤਾ ਹੋਇਆ ਕਿ ਹਰ ਤਿਨ ਸਾਲ ਬਾਅਦ ਕਿਰਾਏ ‘ਚ 20 ਫੀਸਦੀ ਦਾ ਇਜ਼ਾਫਾ ਹੋਵੇਗਾ , ਇਸਤੋਂ ਬਾਅਦ ਬਿਲਡਿੰਗ ‘ਚ ਸਟੇਟ ਬੈਂਕ ਆਫ ਇੰਡੀਆ ਹੁਣ ਤੱਕ ਆਪਣਾ ਕੰਮ ਚਲਾਉਂਦਾ ਆ ਰਿਹਾ ਹੈ,  ਪਰ ਸਾਲ 1982 ‘ਚ ਕਿਰਾਇਆ ਕਰੀਬ 18 ਹਜਾਰ ਹੋ ਗਿਆ ਤੇ ਬੈਂਕ ਨੇ ਕਿਰਾਇਆ ਦੇਣਾ ਬੰਦ ਕਰ ਦਿਤਾ , ਜੋ ਹੁਣ ਤੱਕ ਕਰੀਬ 1 ਕਰੋੜ ਤੋਂ ਵੱਧ ਪਹੁੰਚ ਗਿਆ ਹੈ। 
ਨਗਰ ਕੌਂਸਲ ਅਬੋਹਰ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਨਿਗਮ ਨੇ ਬੈਂਕ ਤੋਂ ਲੈਣ ਦਾਰੀ ਸਬੰਧੀ ਅਦਾਲਤ ਦਾ ਸਹਾਰਾ ਲਿਆ । ਦਸੰਬਰ 2020 ਵਿਚ ਅਦਾਲਤ ਨੇ ਫੈਂਸਲਾ ਨਗਰ ਨਿਗਮ ਦੇ ਹੱਕ ‘ਚ ਕਰਕੇ ਬਿਲਡਿੰਗ ਨੂੰ ਆਪਣੇ ਕਬਜ਼ੇ ‘ਚ ਲੈਣ ਦਾ ਹੁਕਮ ਸੁਣਾਇਆ । ਨਿਗਮ ਨੇ ਇਸ ਸਬੰਧੀ ਬੈਂਕ ਨੂੰ ਕਰੀਬ 77 ਨੋਟਿਸ ਜਾਰੀ ਕੀਤੇ ਪਰ ਜਵਾਬ ਕੋਈ ਨਹੀਂ ਆਉਣ ਤੋਂ ਬਾਅਦ ਅੱਜ ਕਬਜ਼ਾ ਲੈਣ ਦੀ ਕਾਰਵਾਈ ਆਰੰਭੀ ਗਈ ਅਤੇ ਬੈਂਕ ਦੇ ਕਈ ਕਮਰੇ ਸੀਲ ਕਰਨ ਦੇ ਨਾਲ ਬੈਂਕ ਨੂੰ ਜਿੰਦਰੇ ਜੜੇ ਗਏ । ਬੈਂਕ ਦੀ ਬੇਨਤੀ ‘ਤੇ ਕਾਰਵਾਈ ਕਰਨ ਆਏ ਅਧਿਕਾਰੀਆਂ ਨੇ 4 ਕਮਰੇ , ਲਾਕਰ ਰੂਮ ਅਤੇ ਕੇਸ਼ ਰੂਮ ਨੂੰ ਸੀਲ ਕਰਨ ਲਈ ਸਮਾਂ ਦਿਤਾ ਹੈ ਤਾਂਜੋ ਇਨ੍ਹਾਂ ਦਿਨਾਂ ‘ਚ ਇਹ ਜ਼ਰੂਰ ਸਾਮਾਨ ਸ਼ਿਫਟ ਕੀਤਾ ਜਾ ਸਕੇ । ਅਧਿਕਾਰੀਆਂ ਵੱਲੋਂ ਸੀਲ ਕਰਨ ਦੀ ਕਾਰਵਾਈ ਜਾਰੀ ਸੀ । 
ਨਗਰ ਨਿਗਮ ਦੇ ਬੀ ਐਂਡ ਆਰ ਵਿਭਾਗ ਦੇ ਸੁਪ੍ਰੀਡੇਂਟਡ ਇੰਜੀਆਰ ਸੰਦੀਪ ਗੁਪਤਾ ( PINK SHIRT ) ਨੇ ਦੱਸਿਆ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਬੈਂਕ ਮੈਨੇਜਰ ਗੌਰਵ ਅਗਰਵਾਲ ਦਾ ਰਵਈਆ ਬੇਹਦ ਮਾੜਾ ਅਤੇ ਸਾਹਯੋਗਹਿਨ ਰਿਹਾ । ਨਿਗਮ ਨੇ ਆਪਣੇ ਪੈਸੇ ਵਸੂਲੀ ਲਈ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ । 
ਬੈਂਕ ਮੈਨੇਜਰ ਗੌਰਵ ਅਗਰਵਾਲ ਨੇ ਕੂਝ ਵੀ ਦੱਸਣ ਤੋਂ ਇਨਕਾਰ ਕੀਤਾ  ਅਤੇ ਕਿਹਾ ਕਿ ਉੱਚ ਅਧਿਕਾਰੀ ਹੀ ਇਸ ਬਾਰੇ ਦੱਸ ਸਕਦੇ ਹਨ । 

Leave a Reply

Your email address will not be published. Required fields are marked *