October 26, 2021

Aone Punjabi

Nidar, Nipakh, Nawi Soch

ਦੇਸ਼ ਦੀ ਸਰਹੱਦ ਤੇ ਸ਼ਹੀਦ ਹੋਏ ਫ਼ੌਜੀ ਜਵਾਨ ਦੀ ਯਾਦ ਵਿੱਚ ਬਨਣ ਵਾਲੀ ਸੜਕ ਵਿਵਾਦਾਂ ਵਿੱਚ

1 min read




) ਦਸੰਬਰ 2017 ਵਿੱਚ ਪਾਕਿਸਤਾਨ ਸਰਹੱਦ ‘ਤੇ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਜਗਸੀਰ ਸਿੰਘ ਦੇ ਪਰਿਵਾਰ ਨੂੰ ਸਹੂਲਤਾਂ ਤਾਂ ਕੀ ਮਿਲਨੀਆਂ ਸਨ, ਸਗੋਂ ਪਿੰਡ ਦੇ ਕੁਝ ਲੋਕਾਂ ਵੱਲੋਂ ਸ਼ਹੀਦ ਦੇ ਨਾਮ ਤੇ ਬਨਣ ਵਾਲੀ ਸੜਕ ਨੂੰ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਦੂਸਰੀ ਧਿਰ ਦਾ ਪੱਖ ਜਾਣਨ ਤੋਂ ਪਤਾ ਚੱਲਿਆ ਹੈ ਕਿ ਇਹ ਸੜਕ ਬਣਾਉਣ ਚ ਪਿਛਲੇ ਪੰਜਾਹ ਸੱਠ ਸਾਲਾਂ ਤੋਂ ਬਣੇ ਮਕਾਨਾਂ ਨੂੰ ਢਾਹੁਣ ਦੀ ਨੌਬਤ ਆਉਂਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਡ਼ਕ ਵੱਲ ਪਾਕੇ ਬਣਾਇਆ ਜਾਂਦਾ ਹੈ ਤਾਂ ਸੜਕ ਬਣ ਸਕਦੀ ਹੈ ਪ੍ਰੰਤੂ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਘਰ ਢਾਹੁਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਸਬੰਧੀ ਸ਼ਹੀਦ ਦੇ ਪਿਤਾ ਨੇ ਕਿਹਾ ਕਿ ਜਦੋਂ ਉਸ ਦਾ ਪੁੱਤ ਦੇਸ਼ ਲਈ ਸ਼ਹਾਦਤ ਦੇ ਗਿਆ ਸੀ ਤਾਂ ਉਸ ਦੀ ਸ਼ਰਧਾਂਜਲੀ ਸਮਾਗਮ ਮੌਕੇ ਵੱਡੇ ਵੱਡੇ ਰਾਜਸੀ ਲੀਡਰਾਂ ਨੇ ਆ ਕੇ ਐਲਾਨ ਕੀਤੇ ਸੀ ਕਿ ਸ਼ਹੀਦ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਪ੍ਰੰਤੂ ਅੱਜ ਚਾਰ ਸਾਲ ਬਾਅਦ ਜਦੋਂ ਯਾਦਗਾਰੀ ਗੇਟ ਅਤੇ ਸੜਕ ਬਣਾਉਣ ਦਾ ਕਾਰਜ ਅਜੇ ਪੂਰਾ ਨਹੀਂ ਹੋਇਆ ਤਾਂ ਸੜਕ ਸ਼ੁਰੂ ਹੋਣੀ ਹੀ ਸੀ ਪਹਿਲਾਂ ਹੀ ਉਹ ਵਿਵਾਦਾਂ ਵਿੱਚ ਘਿਰ ਗਈ ਹੈ। 

Leave a Reply

Your email address will not be published. Required fields are marked *