October 26, 2021

Aone Punjabi

Nidar, Nipakh, Nawi Soch

ਦੇਸ ਭਰ ਅੰਦਰ ਅੱਜ ਮਾਤਾ ਜੀ ਦੇ ਪ੍ਰਵਿੱਤਰ ਨਵਰਾਤਰੇ ਸੁਰੂ ਹੋ ਗਏ ਹਨ ਤੇ ਮੰਦਰ ਵਿੱਚ ਭਗਤਾਂ ਦੀ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ।ਪਰ ਜਿਲ੍ਹਾ ਬਠਿੰਡਾ ਅਤੇ ਮੋੜ ਮੰਡੀ ਪ੍ਰਸਾਸਨ ਮਾਤਾ ਜੀ ਨਵਰਾਤਰਿਆਂ ਤੋ ਅਣਜਾਣ ਜਾਪ ਰਿਹਾ ਹੈ

1 min read




ਜਿਲ੍ਹਾ ਬਠਿੰਡਾ ਅਤੇ ਮੋੜ ਮੰਡੀ ਪ੍ਰਸਾਸਨ ਮਾਤਾ ਜੀ ਨਵਰਾਤਰਿਆਂ ਤੋ ਅਣਜਾਣ ਜਾਪ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਪ੍ਰਸਿੱਧ ਅਤੇ ਪ੍ਰਾਚੀਨ ਮਾਤਾ ਦੁਰਗਾ ਮੰਦਰ ਮਾਈਸਰਖਾਨਾ ਵਿਖੇ ਆਉਣ ਵਾਲੀਆਂ ਲੱਖਾ ਸੰਗਤਾ ਲਈ ਕੋਈ ਪ੍ਰਬੰਧ ਨਹੀ ਕੀਤੇ ਗਏ,ਜਿਥੇ ਮੰਦਰ ਪ੍ਰਬੰਧਕਾ ਕਮੇਟੀ ਵੱਲੋ ਸਰਕਾਰ ਤੇ ਪ੍ਰਸਾਸਨ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਭਗਤ ਅਤੇ ਪਿੰਡ ਵਾਸੀ ਵੀ ਸਰਕਾਰ ‘ਤੇ ਸਵਾਲੀਆਂ ਨਿਸਾਨ ਖੜੇ ਕਰ ਰਹੇ ਹਨ।ਦੇਖਦੇ ਹਾਂ ਸਾਡੀ ਖਾਸ ਰਿਪੋਰਟ
01  ਜਗਾ ਜਗਾ ਚੀਕੜ ਅਤੇ ਕੱਚੀਆਂ ਸੜਕਾ ਇਹ ਹਾਲ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਮਾਈਸਰਖਾਨਾ ਦਾ ਹੈ,ਪਿੰਡ ਮਾਈਸਰਖਾਨਾ ਦੀ ਗੱਲ ਅਸੀ ਤਾਂ ਕਰ ਰਹੇ ਹਾਂ ਕਿੳੇੁਕਿ ਇਲਾਕੇ ਦਾ ਅਜਿਹਾ ਇਤਿਹਾਸਕ ਪਿੰਡ ਹੈ ਜਿਥੇ ਮਾਤਾ ਦੁਰਗਾ ਦਾ ਪ੍ਰਾਚੀਨ ਅਤੇ ਪ੍ਰਸਿੱਧ ਮੰਦਰ ਹੈ,ਮੰਦਰ ਵਿਖੇ ਪਹਿਲੇ ਨਵਰਾਤਰੇ ਵੱਡੀ ਗਿਣਤੀ ਵਿੱਚ ਸੰਗਤਾਂ ਮਾਤਾ ਦੇ ਦਰਸਨਾਂ ਲਈ ਪੁੱਜ ਰਹੀਆਂ ਹਨ ਜਦੋ ਕਿ ਛੇਵੇ ਨਵਰਾਤਰੇ ਮੋਕੇ ਵੱਡਾ ਮੇਲੇ ਲਗਦਾ ਹੈ ਜਿਥੇ ਦੇਸ ਵਿਦੇਸ ਤੋ ਲੱਖਾ ਸਰਧਾਲੂ ਮਾਤਾ ਜੀ ਦੇ ਮੰਦਰ ਵਿੱਚ ਨਤਮਸਤਕ ਹੁੰਦੇ ਹਨ।ਭਾਵੇ ਕਿ 11 ਅਕਤੂਬਰ ਦਾ ਮਾਤਾ ਜੀ ਦਾ ਮੇਲਾ ਹੈ ਪਰ ਪ੍ਰਸਾਸਨ ਨੇ ਅਜੇ ਤੱਕ ਮੰਦਰ ਕਮੇਟੀ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਤੱਕ ਨਹੀ ਕੀਤੀ ਪ੍ਰਬੰਧ ਕਰਨਾ ਦੂਰ ਦੀ ਗੱਲ ਹੈ,ਸਰਕਾਰ ਅਤੇ ਪ੍ਰਸਾਸਨ ਦੀ ਇਸ ਧਾਰਮਿਕ ਸਥਾਨ ਨੂੰ ਲੈ ਕੇ ਬੇ ਰੁੱਖੀ ਕਰਕੇ ਮੰਦਰ ਕਮੇਟੀ ਪ੍ਰਬੰਧਕ ਕਾਫੀ ਰੋਸ ਵਿੱਚ ਹਨ ਮੰਦਰ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਦੇਸ ਵਿਦੇਸ ਤੋ ਨਵਰਾਤਰਿਆਂ ਕਰਕੇ ਭਗਤ ਮੰਦਰ ਵਿੱਚ ਦਰਸਨ ਕਰਨ ਲਈ ਪੁੱਜ ਰਹੇ ਹਨ ਪਰ ਮੰਦਰ ਨੂੰ ਆਉਦੇ ਰਸਤਿਆਂ ਤੇ ਚਿਕੜ ਅਤੇ ਕੱਚੀਆਂ ਸੜਕਾ ਕਰਕੇ ਸੰਗਤਾਂ ਕਾਫੀ ਪ੍ਰੇਸਾਨ ਹੁੰਦੀਆਂ ਹਨ ਪਿੰਡ ਵਿੱਚ ਜਗਾ ਜਗਾ ਗੰਦਗੀ ਫੈਲੀ ਹੋਈ ਹੈ,ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਆਉਣ ਵਾਲੇ ਮੇਲੇ ਅਤੇ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕੀਤਾ ਜਾਵੇ।

Leave a Reply

Your email address will not be published. Required fields are marked *