July 29, 2021

Aone Punjabi

Nidar, Nipakh, Nawi Soch

ਧੀ ਨਾਲ ਰੇਪ ਕਰਨ ਵਾਲੇ ਸੌਤੇਲੇ ਪਿਤਾ ਦੀ ਗੋਲੀ ਲੱਗਣ ਨਾਲ ਮੌਤ 24 ਮਾਰਚ ਨੂੰ ਬੇਲ ਤੇ ਆਇਆ ਸੀ ਬਾਹਰ

1 min read




ਥਾਣਾ ਸਮਰਾਲਾ ਦੇ ਪਿੰਡ ਚਹਿਲਾਂ ਵਿਖੇ ਆਪਣੀ 14 ਸਾਲ ਦੀ ਮਤਰੇਈ ਧੀ ਨਾਲ ਬਲਤਕਾਰ ਕਰਨ ਵਾਲੇ ਇੱਕ ਵਿਅਕਤੀ ਦੀ ਤੜਕੇ ਕਰੀਬ 4 ਵਜੇ ਦੇਸੀ ਪਿਸਤੌਲ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਮੌਤ ਕਿਵੇ ਹੋਈ ਹਾਲੇ ਕਿਹਾ ਨਹੀਂ ਜਾ ਸਕਦਾ ਅਤੇ ਮੌਕੇ ’ਤੇ ਪਹੰਚੀ ਪੁਲਸ ਪੂਰੇ ਮਾਮਲੇ ਦੀ ਪੜਤਾਲ ਵਿੱਚ ਜੁੱਟੀ ਹੋਈ ਹੈ। ਪਰ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ, ਕਿਊਕਿ ਮਿ੍ਰਤਕ ਦੀ ਪਤਨੀ ਵੱਲੋਂ 4 ਘੰਟੇ ਬਾਅਦ ਇਸ ਘਟਨਾ ਬਾਰੇ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਗਈ ਅਤੇ ਪਿੰਡ ਵਿੱਚ ਕਿਸੇ ਨੂੰ ਵੀ ਇਸ ਘਟਨਾ ਬਾਰੇ ਪਤਾ ਨਹੀਂ ਚੱਲਿਆ। ਕਰੀਬ 1 ਸਾਲ ਪਹਿਲਾ ਇਸੇ ਔਰਤ ਨੇ ਆਪਣੇ ਦੂਜੇ ਪਤੀ ਜਿਸ ਦਾ ਨਾਂ ਜਤਿੰਦਰ ਸਿੰਘ ਹੈ, ਉੱਤੇ ਦੋਸ਼ ਲਗਾਇਆ ਸੀ, ਕਿ ਉਸ ਨੇ ਆਪਣੀ ਮਤਰੇਈ ਨਬਾਲਿਗ ਧੀ ਨਾਲ ਜਬਰਦਸਤੀ ਕੀਤੀ ਹੈ। ਇਸ ਤੋਂ ਬਾਅਦ ਇਸ ਵਿਅਕਤੀ ਨੂੰ ਸਮਰਾਲਾ ਪੁਲਸ ਨੇ ਮਾਮਲਾ ਦਰਜ਼ ਕਰਦੇ ਹੋਏ ਲੁਧਿਆਣਾ ਜੇਲ ਭੇਜ ਦਿੱਤਾ ਸੀ।
  ਇਹ ਵਿਅਕਤੀ ਜਤਿੰਦਰ ਸਿੰਘ (28 ਕੂ ਸਾਲਾ) ਪੁੱਤਰ ਤਲਵਿੰਦਰ ਸਿੰਘ ਵਾਸੀ ਘੁਲਾਲ ਪਿੱਛਲੇ ਮਹੀਨੇ 24 ਮਾਰਚ ਨੂੰ ਹੀ ਜਮਾਨਤ ’ਤੇ ਜੇਲ ਵਿੱਚੋਂ ਬਾਹਰ ਆ ਗਿਆ ਸੀ ਅਤੇ ਮੁੜ ਆਪਣੇ ’ਤੇ ਇਲਜ਼ਾਮ ਲਾਉਣ ਵਾਲੀ ਪਤਨੀ ਅਤੇ ਉਸ ਦੀ ਧੀ ਨਾਲ ਘਰ ਵਿੱਚ ਰਹਿਣ ਲੱਗ ਪਿਆ। ਉਸ ਦੀ ਪਤਨੀ ਨੇ ਦੱਸਿਆ ਅੱਜ ਸਵੇਰੇ 4 ਵਜੇ ਦੇ ਕਰੀਬ ਕੁੱਝ ਸਾਫ਼ ਕਰਦੇ ਹੋਏ ਜਤਿੰਦਰ ਸਿੰਘ ਨੂੰ ਗੋਲੀ ਵੱਜੀ ਹੈ। ਜਦਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ, ਕਿ ਇਸ ਘਟਨਾ ਬਾਰੇ ਉਸੇ ਵੇਲੇ ਇਤਲਾਹ ਦੇਣ ਦੀ ਬਜਾਏ ਕਈ 4 ਘੰਟੇ ਬਾਅਦ ਹੀ ਪਰਿਵਾਰ ਵੱਲੋਂ ਜਾਣਕਾਰੀ ਕਿਊ ਦਿੱਤੀ ਗਈ।


Leave a Reply

Your email address will not be published. Required fields are marked *