August 2, 2021

Aone Punjabi

Nidar, Nipakh, Nawi Soch

ਨਕਲੀ ਪ੍ਰਸ਼ਾਂਤ ਕਿਸ਼ੋਰ ਬਣ ਠੱਗੀ ਮਾਰਨ ਵਾਲਾ ਮੁਲਜ਼ਮ ਵਿਧਾਇਕ ਵੈਦ ਨੂੰ ਵੀ ਬਣਾਉਣਾ ਚਾਹੁੰਦਾ ਸੀ ਆਪਣਾ ਸ਼ਿਕਾਰ, ਵਿਧਾਇਕ ਨੇ ਦੂਜੇ ਦਿਨ ਹੀ ਮੁਲਜ਼ਮ ਦਾ ਕੀਤਾ ਪਰਦਾਫਾਸ਼

1 min read
ਨਕਲੀ ਪੀਕੇ ਯਾਨੀ ਪ੍ਰਸ਼ਾਂਤ ਕਿਸ਼ੋਰ ਬਣ ਕਈ ਲੀਡਰਾਂ ਨੂੰ ਆਪਣੇ ਝਾਂਸੇ ਚ ਲੈ ਚੁੱਕਾ ਪਰ ਮੁਲਜ਼ਮ ਬਾਰੇ ਲੁਧਿਆਣਾ ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੱਡੇ ਖੁਲਾਸੇ ਕੀਤੇ ਹਨ ਉਨ੍ਹਾਂ ਕਿਹਾ ਕਿ ਹੁਣ ਬੀਤੇ ਦਿਨੀਂ ਉਸ ਦੀ ਗੱਲ ਵੀ ਉਸ ਨਾਲ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਪੁਲਿਸ ਨੂੰ ਕੀਤਾ ਅਤੇ ਮੁਲਜ਼ਮ ਫੜਿਆ ਗਿਆ, ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਗਾਇਕ ਸਿੱਧੂ ਮੂਸੇ ਵਾਲੇ ਨੂੰ ਵੀ ਨਕਲੀ ਪੀ ਕੇ ਆਪਣੇ ਝਾਂਸੇ ਵਿੱਚ ਲੈਣਾ ਚਾਹੁੰਦਾ ਸੀ ਜਿਸ ਸੰਬੰਧੀ ਗੱਲਬਾਤ ਪੈਸਿਆਂ ਦੀ ਫਾਈਨਲ ਹੋ ਗਈ ਸੀ ਉਸ ਦਾ ਰਾਜਨੀਤਕ ਸਫ਼ਰ ਚਮਕਾਉਣ ਦੀ ਗੱਲ ਹੋਈ ਅਤੇ ਜਲਦ ਹੀ ਪੈਸੇ ਦਿੱਤੇ ਜਾਣੇ ਸਨ ਪਰ ਮੁਲਜ਼ਮ ਨੂੰ ਲੁਧਿਆਣਾ ਪੁਲੀਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਮੁਲਜ਼ਮ ਤੇ ਪਹਿਲਾਂ ਹੀ ਰਾਜਸਥਾਨ ਦੇ ਵਿੱਚ ਮਾਮਲਾ ਦਰਜ ਹੈ..   


ਵਿਧਾਇਕ ਕੁਲਦੀਪ ਵੈਦ ਨੇ ਸਾਡੀ ਟੀਮ ਨਾਲ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੀ ਮੁਲਜ਼ਮ ਗੌਰਵ ਕੁਮਾਰ ਉਰਫ ਗੁਰੂ ਨਾਲ ਕੁਝ ਦਿਨ ਪਹਿਲਾਂ ਗੱਲਬਾਤ ਹੋਣੀ ਸ਼ੁਰੂ ਹੋਈ ਸੀ ਇਸ ਦੌਰਾਨ ਉਹ ਇਸ ਢੰਗ ਨਾਲ ਗੱਲਬਾਤ ਕਰਦਾ ਸੀ ਕਿ ਕਿਸੇ ਨੂੰ ਸ਼ੱਕ ਤਕ ਨਾ ਹੋ ਸਕੇ ਪਰ ਵੈਦ ਨੇ ਦੱਸਿਆ ਕਿ ਉਹ ਖੁਦ ਕਾਫ਼ੀ ਲੰਮਾ ਸਮਾਂ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਕਰ ਚੁੱਕੇ ਨੇ ਉਨ੍ਹਾਂ ਦੀ ਕੰਮ ਕਰਨ ਦਾ ਢੰਗ ਉਨ੍ਹਾਂ ਨੂੰ ਪਤਾ ਹੈ ਜਿਸ ਕਰਕੇ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੇ ਬੇਟਿਆਂ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਇਸ ਤੋਂ ਬਾਅਦ ਪੁਲੀਸ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਵਿਧਾਇਕ ਵੈਦ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਵੀ ਪੂਰੀ ਤਰ੍ਹਾਂ ਸ਼ੀਸ਼ੇ ਵਿੱਚ ਉਤਾਰ ਲਿਆ ਸੀ ਪਰ ਉਹ ਖੁਦ ਇਕ ਅਫਸਰ ਰਹਿ ਚੁੱਕੇ ਨੇ ਇਸ ਕਰਕੇ ਉਨ੍ਹਾਂ ਨੇ ਆਪਣੇ ਸ਼ੱਕ ਨੂੰ ਜਾਂਚ ਤੱਕ ਲਿਜਾਇਆ ਅਤੇ ਫਿਰ ਮੁਲਜ਼ਮ ਦਾ ਭਾਂਡਾ ਫੋੜਿਆ..ਉਨ੍ਹਾਂ ਕਿਹਾ ਕਿ ਏਸੀਪੀ ਨੂੰ ਬੋਲ ਕੇ ਪੂਰਾ ਜਾਲ ਮੁਲਜ਼ਮ ਨੂੰ ਫੜਨ ਲਈ ਵਿਛਾਇਆ ਗਿਆ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਰਾਜਸਥਾਨ ਦੇ ਕਿਸੇ ਵਿਧਾਇਕ ਨੂੰ ਗਿਫਟ ਦੇਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਅਤੇ ਫਿਰ ਪੁਲੀਸ ਦੇ ਸਾਰੇ ਮੁਲਜ਼ਮ ਦਾ ਪਰਦਾਫਾਸ਼ ਕੀਤਾ…ਵਿਧਾਇਕ ਕੁਲਦੀਪ ਵੈਦ ਨੇ ਦੱਸਿਆ ਕਿ ਕਿਵੇਂ ਉਸ ਦੇ ਬੇਟੇ ਨੇ ਆਪਣੀ ਇੰਡੇਵਰ ਕਾਰ ਨਾਲ ਉਨ੍ਹਾਂ ਦੀ ਕਾਰ ਨੂੰ ਫੇਟ ਮਾਰ ਕੇ ਰੁਕਿਆ ਅਤੇ ਗ੍ਰਿਫ਼ਤਾਰ ਕੀਤਾ..

Leave a Reply

Your email address will not be published. Required fields are marked *

You may have missed