November 28, 2021

Aone Punjabi

Nidar, Nipakh, Nawi Soch

ਨਗਰ ਕੌਂਸਲ ਸਰਹਿੰਦ ਦੀ ਮਹੀਨਾਵਾਰੀ ਮੀਟਿੰਗ

1 min read

ਨਗਰ ਕੌਂਸਲ ਸਰਹਿੰਦ ਦੀ ਮਹੀਨਾਵਾਰੀ ਮੀਟਿੰਗ ਨਗਰ ਕੌਂਸਲ ਦਫਤਰ ਸਰਹਿੰਦ ਵਿਖੇ ਹੋਈ ਜਿਸ ਵਿਚ ਕਾਂਗਰਸੀ ਕੌਂਸਲਰਾਂ ਨੇ ਭਾਗ ਲਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਆਸ਼ਾ ਰਾਣੀ,ਕੌਂਸਲਰ  ਦਵਿੰਦਰ ਕੌਰ,ਕੌਂਸਲਰ ਹਰਵਿੰਦਰ ਕੌਰ, ਰਮੇਸ਼ ਕੁਮਾਰ ਸੋਨੂੰ ਅਤੇ ਪ੍ਰਿਤਪਾਲ ਸਿੰਘ ਜੱਸੀ ਵੱਲੋਂ ਕਥਿਤ  ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੀ ਮੌਜੂਦਗੀ ਨੂੰ ਦੇਖਦਿਆਂ ਮੀਟਿੰਗ ਨੂੰ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਸੀ ਕਿਉਂਕਿ ਇਸ ਮੀਟਿੰਗ ਦੌਰਾਨ ਲੱਗੇ ਹੋਏ ਟੈਂਡਰਾਂ ਦੀ ਰਕਮ ਨੂੰ ਵਧਾਇਆ ਜਾ ਰਿਹਾ ਸੀ ਜਿਸ ਦਾ ਉਨ੍ਹਾਂ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ।ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਵੱਲੋਂ ਆਪਣੇ ਚਹੇਤੇ ਠੇਕੇਦਾਰਾਂ ਨੂੰ ਟੈਂਡਰ ਤੋਂ ਵੱਧ ਰਕਮ ਅਦਾ ਕਰਕੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *