September 21, 2021

Aone Punjabi

Nidar, Nipakh, Nawi Soch

ਨਸ਼ਾ ਵੇਚਣ ਤੋਂ ਰੋਕਣ ਤੇ ਤੇਜ ਹਥਿਆਰਾ ਨਾਲ਼ ਹਮਲਾ ਕਰ ਕੀਤਾ ਜਖਮੀ, ਵੀਡੀਓ ਹੋਈ ਵਾਇਰਲ

1 min read




ਲੁਧਿਆਣਾ ਦੇ ਥਾਣਾ ਦਰੇਸੀ ਦੇ ਅਧੀਨ ਪੈਂਦੇ ਇਲਾਕਾ ਕਿਰਪਾਲ ਨਗਰ ਗਲੀ ਨੰਬਰ 4 ਵਿਚ ਪਿਛਲੇ ਦਿਨੇ ਬੁੱਧਵਾਰ ਰਾਤ ਕਰੀਬ 10 ਵਜੇ ਮੁਹੱਲੇ ਵਿਚ ਰਹਿਣ ਵਾਲੇ ਗੁਆਂਢੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਹਮਲਾ ਕਰ ਪਿਤਾ-ਪੁੱਤਰ ਅਤੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ਼ ਜਖਮੀ ਕਰਨ ਦਾ ਮਾਮਲਾ ਸਾਮਣੇ ਆਇਆ, ਜਾਣਕਾਰੀ ਦਿੰਦਿਆਂ ਪੀੜਤ ਅਮਨ ਪ੍ਰੀਤ ਸਿੰਘ ਅਤੇ ਪਿਤਾ ਜਸਮੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਗੁਆਂਢੀ ਨਸ਼ਾ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਹਨ ਜਿਸ ਕਰਕੇ ਆਏ ਦਿਨ ਗ੍ਰਾਹਕ ਨਸ਼ਾ ਖਰੀਦਣ ਲਈ ਆਉਂਦੇ ਹਨ ਅਤੇ ਮੁੰਡਿਆਂ ਦੀਆਂ ਟੋਲੀਆਂ ਬਣਾ ਕੇ ਖੜੇ ਰਹਦੇ ਨੇ ਜਿਸ ਦਾ ਮਾੜਾ ਅਸਰ ਮੁਹੱਲੇ ਵਿਚ ਰਹਿਣ ਵਾਲੇ ਪਰਿਵਾਰਾਂ ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋ ਅਸੀਂ ਗੁਆਂਢੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾ ਦੋਸ਼ੀਆ ਨੇ ਬਾਹਰੋਂ ਕੁਝ ਨੌਜਵਾਨਾਂ ਨੂੰ ਬੁਲਾ ਕੇ ਤੇਜ ਹਥਿਆਰਾ ਨਾਲ਼ ਹਮਲਾ ਕਰ ਦਿਤਾ ਜਿਸ ਵਿਚ ਬਾਪ ਬੇਟਾ ਬੁਰੀ ਤਰ੍ਹਾਂ ਨਾਲ਼ ਜਖਮੀ ਹੋ ਗਏ , ਜਿਨ੍ਹਾਂ  ਦਾ ਇਲਾਜ਼ ਇਕ ਨਿਜੀ ਹਸਪਤਾਲ ਵਿਚ ਹੋਇਆ ਓਧਰ ਦੂਜੇ ਪਾਸੇ ਦੂਸਰੀ ਧਿਰ ਦੀ ਕਿਸੀ ਮਹਿਲਾਂ ਨੇ ਛੱਤ ਤੇ ਖੜ੍ਹਕੇ ਮਾਰਕੁੱਟ ਦੀ ਵੀਡੀਓ ਵੀ ਬਨਾਈ ਅਤੇ ਵਾਇਰਲ ਕਰ ਦਿੱਤੀ । ਜੋਕਿ ਪੀੜਿਤ ਲੋਕਾਂ ਤੱਕ ਵੀ ਪਹੁੰਚ ਗਈ, ਪੀੜਿਤ ਪਰਿਵਾਰ ਨੇ ਵਾਇਰਲ ਵੀਡੀਓ ਸਬੂਤ ਦੇ ਤੌਰ ਤੇ ਪੁਲਿਸ ਨੂੰ ਦੇ ਦਿੱਤੀ ਹੈ।

Leave a Reply

Your email address will not be published. Required fields are marked *