November 30, 2021

Aone Punjabi

Nidar, Nipakh, Nawi Soch

ਨਸ਼ਿਆਂ ਦੀ ਤਸਕਰੀ ਸਬੰਧੀ 03 ਨਾਈਜੀਰੀਅਨਾਂ ਸਮੇਤ 10 ਮੁਲਜ਼ਮ ਗ੍ਰਿਫਤਾਰ

1 min read

ਜ਼ਿਲ੍ਹਾ ਪੁਲੀਸ ਨੇ ਵੱਖ ਵੱਖ ਚਾਰ ਮਾਮਲਿਆਂ ਵਿਚ ਦੋ ਔਰਤਾਂ ਸਮੇਤ ਨਸ਼ਿਆਂ ਦੀ ਤਸਕਰੀ ਸਬੰਧੀ 03 ਨਾਈਜੀਰੀਅਨਾਂ ਸਮੇਤ 10 ਦਾਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਜਾਣਕਾਰੀ ਦਿੰਦੇ ਹੁਏ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਗੱਬਰ ਸਿੰਘ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ  ਲਖਵਿੰਦਰ ਸਿੰਘ ਉਰਫ ਬਿੱਲਾ ਵਾਸੀ ਸੁਭਾਸ਼ ਨਗਰ ਮੰਡੀ ਗੋਬਿੰਦਗੜ੍ਹ, ਪਾਸ 05 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸ਼ੀ ਲਖਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਐਰਿਕ ਨਾਮ ਦੇ ਨਾਈਜੀਰਅਨ ਵਿਅਕਤੀ ਪਾਸੋਂ ਇਹ ਹੈਰੋਇਨ ਲੈ ਕੇ ਆਉਂਦਾ ਹੈ ਜੋ ਕਿ ਦਿੱਲੀ ਵਿਖੇ ਰਹਿੰਦਾ ਹੈ | ਜਿਸ ਦੀ ਪੁੱਛ ਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ |ਇਸੇ ਤਰਾਂ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਇਸ ਗੱਬਰ ਸਿੰਘ ਇੰਚਾਰਜ ਸੀ.ਆਈ.ਏ ਅਤੇ ਇਸ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਦੇ ਲਾਇਟਾਂ ਵਾਲਾ ਚੌਕ ਗੋਬਿੰਦਗੜ੍ਹ ਤੋਂ ਲੁਇਸ ਜੈੱਨ ਵਾਸੀ ਗਲੀ ਨੰਬਰ 02 ਚੰਦਰਾ ਵਿਹਾਰ ਦਿੱਲੀ ਅਤੇ ਲੋਕੀ ਚਿਮਾ ਇਮਾਗਨੀ ਜੋ ਕਿ ਆਰਜੀ ਤੌਰ ਤੇ ਦਿੱਲੀ ਰਹਿੰਦੇ ਹਨ ਨੂੰ ਮੁਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਉਨਾਂ ਪਾਸੋਂ 520 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ। ਜਿਸ ਨਾਲ ਦਿੱਲੀ ਤੋਂ ਪੰਜਾਬ ਵਿੱਚ ਹੋ ਰਹੀ ਵੱਡੇ ਪੱਧਰ ਤੇ ਹੈਰੋਇਨ ਦੀ ਸਪਲਾਈ ਚੈਨ ਨੂੰ ਤੋੜਨ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਗਈ ਹੈ।ਇਸੀ ਤਰ੍ਹਾਂ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਮੁਕੱਦਮਾ ਥਾਣਾ ਫਤਹਿਗੜ੍ਹ ਸਾਹਿਬ ਵਿੱਚ ਦੋਸ਼ਣਾ ਸੁਰਿੰਦਰ ਕੌਰ ਪਿੰਡ ਚੋਰਾ ਰਾਜਪੁਰਾ ਰੋਡ ਪਟਿਆਲਾ ਅਤੇ ਸਿਮਰਨ ਵਾਸੀ ਪੰਜਾਬੀ ਬਾਗ ਸਹਾਰਨਪੁਰ ਨੂੰ ਨੇੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਹਿਗੜ੍ਹ ਸਾਹਿਬ ਤੋਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 13/13 ਕਿਲੋਗ੍ਰਾਮ ਭੁੱਕੀ (ਕੁੱਲ 26 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ।ਇਸ ਤਰ੍ਹਾਂ ਥਾਣਾ ਫਤਹਿਗੜ੍ਹ ਸਾਹਿਬ ਵਿੱਚ ਦੋਸ਼ੀਆਨ ਸਤਨਾਮ ਸਿੰਘ ਉਰਫ ਸੈਮੀ ਵਾਸੀ ਪਿੰਡ ਫਿਰੋਜਪੁਰ ਥਾਣਾ ਫਤਹਿਗੜ੍ਹ ਸਾਹਿਬ, ਤੁਸ਼ਾਰ ਪੁੱਤਰ ਕਾਸ਼ੀ ਰਾਮ ਵਾਸੀ ਵਾਰਡ ਨੰਬਰ 12, ਪੂਰਾ ਮੁਹੱਲਾ ਬੱਸੀ ਪਠਾਣਾ, ਮੋਹਿਤ ਭਾਂਬਰੀ ਪੁੱਤਰ ਰਾਜੀਵ ਭਾਂਬਰੀ ਵਾਸੀ ਗਲੀ ਨੰਬਰ 06, ਨਿਊ ਗਊਸ਼ਾਲਾ ਰੋਡ ਸੰਤ ਨਗਰ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਮੋਟਰਸਾਈਕਲ ਮਾਰਕਾ ਬਜਾਜ ਪਲਸਰ, ਦੋ ਬੁਲਟ ਮੋਟਰਸਾਈਕਲ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਪਲੇਸ (ਕੁੱਲ ਚਾਰ ਚੋਰੀਸ਼ੁਦਾ ਮੋਟਰਸਾਈਕਲ) ਬਰਾਮਦ ਕੀਤੇ ਗਏ ਹਨ।

ਵ੍ਹਾਈਟ ਐੱਸਐੱਸਪੀ ਅਵਨੀਤ ਕੋਂਡਲ

Leave a Reply

Your email address will not be published. Required fields are marked *