August 2, 2021

Aone Punjabi

Nidar, Nipakh, Nawi Soch

ਨਹਿਰੀ ਪਾਣੀ ਦੀ ਕਮੀ , ਕਿਸਾਨਾਂ ਨੇ ਅਬੋਹਰ ਵਿਖੇ ਲਾਇਆ ਪੱਕਾ ਧਰਨਾ , ਓਵਰ ਬ੍ਰਿਜ ਕੀਤਾ ਬੰਦ

1 min read

 

ਅੱਜ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਅਬੋਹਰ ਵਿਖੇ ਅਬੋਹਰ-ਹਨੁਮਾਨਗੜ੍ਹ ਰੋਡ ‘ਤੇ ਸਥਿਤ ਓਵਰ ਬ੍ਰਿਜ ਕੋਲ ਪੱਕਾ ਧਰਨਾ ਸ਼ੁਰੂ ਕਰ ਦਿਤਾ ਹੈ । ਕਿਸਾਨਾਂ ਦਾ ਰੋਸ਼ ਹੈ ਕਿ ਟੇਲ ‘ਤੇ ਪੈਂਦੇ ਪਿੰਡਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਰਕੇ ਫ਼ਸਲਾਂ,ਕਿੰਨੂੰ ਦੇ ਬਾਗ ਖ਼ਤਮ ਹੋ ਰਹੇ ਹਨ ਪਰ ਨਹਿਰੀ ਵਿਭਾਗ ਦੇ ਅਫਸਰਾਂ ਵਲੋਂ ਕਿਸਾਨਾਂ ਨਾਲ ਪੱਖਪਾਤ ਦੀ ਸਿਆਸਤ ਖੇਡੀ ਜਾ ਰਹੀ ਹੈ , ਪਿਛੇ ਨਹਿਰਾਂ ‘ਚ ਪਾਣੀ ਪੁਰਾ ਹੋਣ ਦੇ ਬਾਵਜੂਦ ਅਬੋਹਰ,ਬੱਲੂਆਣਾ ਦੇ ਟੇਲ ‘ਤੇ ਪੈਂਦੇ ਪਿੰਡਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ । 

ਅੱਜ ਦੇ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਣਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਕੋ ਮੰਗ ਹੈ ਕਿ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇ ,ਨਹੀਂ ਤਾਂ ਧਰਨਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ । ਕਿਸਾਨ ਆਗੂ ਕੁਲਦੀਪ ਸਿੰਘ ਨੇ ਵੀ ਨਹਿਰੀ ਵਿਭਾਗ ਦੇ ਅਫਸਰਾਂ ‘ਤੇ ਇਲਜਾਮ ਲਾਏ ਕਿ ਅਫਸਰ ਦੋਹਰੀ ਰਣਨੀਤੀ ਅਪਣਾ ਰਹੇ ਹਨ । 

BYTE – ਗੁਣਵੰਤ ਸਿੰਘ , ਜ਼ਿਲ੍ਹਾ ਪ੍ਰਧਾਨ ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ

BYTE – ਕੁਲਦੀਪ ਸਿੰਘ , ਕਿਸਾਨ ਆਗੂ

ਅਬੋਹਰ ਤੋਂ ਅਰਵਿੰਦਰ ਤਨੇਜਾ ਦੀ ਰਿਪੋਰਟ  

Leave a Reply

Your email address will not be published. Required fields are marked *

You may have missed