July 26, 2021

Aone Punjabi

Nidar, Nipakh, Nawi Soch

ਨਹਿਰ ‘ਚ ਡਿੱਗੀ ਕਾਰ , ਫੌਜੀ ਦੀ ਹੋਈ ਮੌਤ । ਅੱਜ ਆਪਣੀ ਡਿਊਟੀ ‘ਤੇ ਗੁਰਦਾਸਪੁਰ ਜਾਣਾ ਸੀ

1 min read

ਨਹਿਰ ‘ਚ ਡਿੱਗੀ ਕਾਰ , ਫੌਜੀ ਦੀ ਹੋਈ ਮੌਤ । ਅੱਜ ਆਪਣੀ ਡਿਊਟੀ ‘ਤੇ ਗੁਰਦਾਸਪੁਰ ਜਾਣਾ ਸੀ ।

ਮਿਲੀ ਜਾਣਕਾਰੀ ਅਨੁਸਾਰ ਕਰੀਬ 32 ਸਾਲਾ ਰਾਜਵਿੰਦਰ ਸਿੰਘ ਪਿੰਡ ਕਮਾਲ ਵਾਲਾ ਦਾ ਰਹਿਣ ਵਾਲਾ ਸੀ  ਹਾਲ ਆਬਾਦ ਉਹ ਫਾਜ਼ਿਲਕਾ ਰਹਿੰਦਾ ਸੀ ਅਤੇ ਉਹ ਫੌਜ ‘ਚ ਨੌਕਰੀ ਕਰਦਾ ਸੀ , ਛੁੱਟੀ ‘ਤੇ ਉਹ ਆਪਣੇ ਘਰ ਆਇਆ ਸੀ ਅਤੇ ਬੀਤੀ ਰਾਤ ਉਹ ਕਿਸੇ ਕੰਮ ਲਈ ਮਲੋਟ ਗਿਆ ਅਤੇ ਵਾਪਸੀ ਦੌਰਾਨ ਉਹ ਪਿੰਡ ਡੰਗਰ ਖੇੜਾ ਦੇ ਨੇੜਿਓਂ ਲੰਘਦੀ ਪੰਜਵਾ ਨਹਿਰ ਦੀ ਪਟਰੀ ਪਟਰੀ ਜਾ ਰਿਹਾ ਸੀ ਤੇ ਹਾਦਸਾ ਵਾਪਰਿਆ । ਕਾਰ ਨਹਿਰ ਵਿਚ ਡਿੱਗ ਗਈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਬੜੀ ਹਿੰਮਤ ਵਿਖਾਈ ਅਤੇ ਜਦੋਜਹਿਦ ਤੋਂ ਬਾਅਦ ਕਾਰ ਦਾ ਸ਼ੀਸ਼ਾ ਭੰਨ ਕੇ ਬਾਹਰ ਆ ਗਿਆ ।ਨੇੜ ਦੇ ਢਾਣੀਆਂ ਦੇ ਲੋਕ ਵੀ ਇਕੱਠੇ ਹੋਏ । ਇਸ ਦੌਰਾਨ ਉਨ੍ਹਾਂ ਡੰਗਰ ਖੇੜਾ ਹਸਪਤਾਲ ਵਿਚ ਖੜੀ ਐਂਬੂਲੈਂਸ ਨੂੰ ਫੋਨ ਕੀਤਾ ਪਰ ਦੋਸ਼ ਹੈ ਕਿ ਉਹ ਕਰੀਬ 1 ਘੰਟੇ ਬਾਅਦ ਪਹੁੰਚੀ ਤੇ ਇਸ ਦੌਰਾਨ ਰਾਜਵਿੰਦਰ ਨੇ ਦਮ ਤੋੜ ਦਿੱਤਾ । 

ਡੀ ਐਸ ਪੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ । ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ  ।

Leave a Reply

Your email address will not be published. Required fields are marked *