ਨਹਿਰ ਵਿੱਚ ਨਹਾਉਣ ਗਏ ਨੌਜਵਾਨ ਦੀ ਪਾਣੀ ਚ” ਡੁੱਬਣ ਕਾਰਨ ਹੋਈ ਮੌਤ
1 min read
ਭਿੱਖੀਵਿੰਡ ਦੀ ਚੇਲਾ ਕਾਲੋਨੀ ਦੇ 16 ਸਾਲਾ ਨੋਜਵਾਨ ਦੀ ਪਿੰਡ ਵਾਂ ਤਾਰਾ ਸਿੰਘ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਜਸ਼ਨ ਸਿੰਘ ਪਿਤਾ ਅਮਨਦੀਪ ਸਿੰਘ ਉਹ ਵਜੋਂ ਹੋਈ ਹੈ ਅਤੇ ਨੌਜਵਾਨ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਚਾਚੇ ਅਤੇ ਮਾ ਨੇ ਕਿਹਾ ਕਿ ਜਸ਼ਨ ਘਰੋਂ ਬਹਾਨਾ ਮਾਰਕੇ 20 ਰੁਪਏ ਲੈ ਕੇ ਮੋਟਰਸਾਈਕਲ ਤੇ ਬਾਜ਼ਾਰੋਂ ਕੋਈ ਵਸਤੂ ਲੈਣ ਗਿਆ ਸੀ । ਲੇਕਿਨ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਸ਼ਨ ਪਿੰਡ ਵਾਂ ਤਾਰਾ ਸਿੰਘ ਦੀ ਡਰੇਨ ਵਿਚ ਆਪਣੇ ਸਾਥੀਆਂ ਨਾਲ ਨਹਾਉਣ ਲਈ ਜਾ ਰਿਹਾ ਹੈ । ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਲੜਕੇ ਦੀ ਫੋਟੋ ਵਾਇਰਲ ਹੋਈ ਤਾਂ ਕਿਸੇ ਨੇ ਆ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕੀ ਤੁਹਾਡੇ ਲੜਕੇ ਦੀ ਯੁਵਾ ਤਾਰਾ ਸਿੰਘ ਦੇ ਡਰੇਨ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ ਤਾਂ ਮੌਕੇ ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਜਸ਼ਨ ਸਿੰਘ ਦੀ ਲਾਸ਼ ਨੂੰ ਆਪਣੇ ਘਰ ਲੈ ਆਂਦਾ । ਜਿੱਥੇ ਮੌਕੇ ਤੇ ਪੁੱਜੇ ਥਾਣਾ ਰਾਜੋਕੇ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ।