October 25, 2021

Aone Punjabi

Nidar, Nipakh, Nawi Soch

ਨਹੀਂ ਰਹੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ, ਉਨ੍ਹਾਂ ਦੇ ਭਰਾ ਅਤੇ ਸਾਥੀ ਨੇ ਕੀਤੀ ਵਿਸ਼ੇਸ਼ ਗੱਲਬਾਤ, ਦੱਸਿਆ ਕ੍ਰਿਕਟ ਦਾ ਰੱਖਦੇ ਸਨ ਵੱਖਰਾ ਜਨੂੰਨ, 1983 ਵਿਸ਼ਵ ਕੱਪ ਚ ਨਿਭਾਈ ਅਹਿਮ ਭੂਮਿਕਾ

1 min read

.ਦੇਸ਼ ਦੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ ਉਹ ਲਗਪਗ 66 ਸਾਲ ਦੇ ਸਨ ਕੌਮੀ ਕੌਮਾਂਤਰੀ ਕ੍ਰਿਕਟ ਵਿੱਚ ਯਸ਼ਪਾਲ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ ਉਨ੍ਹਾਂ ਦੀ  ਮੌਤ ਤੋਂ ਬਾਅਦ ਕ੍ਰਿਕਟ ਜਗਤ ਦੇ ਵਿਚ ਸੋਗ ਦੀ ਲਹਿਰ ਹੈ, ਯਸ਼ਪਾਲ ਸ਼ਰਮਾ ਦਾ ਜੱਦੀ ਘਰ ਲੁਧਿਆਣਾ ਵਿੱਚ ਹੈ ਅਤੇ ਉਨ੍ਹਾਂ ਦਾ ਭਰਾ ਇਸੇ ਘਰ ਵਿਚ ਰਹਿੰਦਾ ਹੈ ਹਾਲਾਂਕਿ ਯਸ਼ਪਾਲ ਸ਼ਰਮਾ ਕਾਫੀ ਸਾਲ ਪਹਿਲਾਂ ਹੀ ਦਿੱਲੀ ਚਲੇ ਗਏ ਸਨ ਅਤੇ ਦਿੱਲੀ ਚ ਹੀ ਉਨ੍ਹਾਂ ਦਾ ਦੇਹਾਂਤ ਹੋਇਆ..ਯਸ਼ਪਾਲ ਸ਼ਰਮਾ ਦੇ ਭਰਾ ਤੇ ਉਨ੍ਹਾਂ ਦੇ ਸਾਥੀ ਰਹੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਨਾਲ ਸਾਡੀ ਟੀਮ ਵਲੋਂ ਵਿਸ਼ੇਸ਼ ਗੱਲਬਾਤ ਚ ਉਨ੍ਹਾਂ ਨੇ ਯਸ਼ਪਾਲ ਜੀ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ 

ਯਸ਼ਪਾਲ ਸ਼ਰਮਾ ਨਾਲ ਸ਼ੁਰੂ ਤੋਂ ਕ੍ਰਿਕਟ ਖੇਡਣ ਵਾਲੇ ਅਤੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮੰਗਲ ਨੇ ਦੱਸਿਆ ਕਿ ਕ੍ਰਿਕਟ ਦਾ ਉਨ੍ਹਾਂ ਦੇ ਵਿੱਚ ਜਨੂੰਨ ਸੀ ਅਤੇ ਲੁਧਿਆਣਾ ਤੋਂ ਇਕੱਠੀਆਂ ਹੀ ਉਨ੍ਹਾਂ ਨੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਹਾਲਾਂਕਿ ਸਤੀਸ਼ ਕੁਮਾਰ ਰਣਜੀ ਟਰਾਫੀ ਤੱਕ ਖੇਡੇ ਪਰ ਯਸ਼ਪਾਲ ਸ਼ਰਮਾ ਕਾਫ਼ੀ ਲੰਮੀ ਦੌੜ ਦੇ ਘੋੜੇ ਸਾਬਿਤ ਹੋਏ ਅਤੇ ਭਾਰਤ ਦੀ ਕ੍ਰਿਕਟ ਟੀਮ ਦਾ ਉਹ ਹਿੱਸਾ ਰਹੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਜਦੋਂ ਵਿਸ਼ਵ ਕੱਪ ਭਾਰਤ ਨੇ ਜਿੱਤਿਆ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਤਾਂਤਾ ਲੱਗ ਗਿਆ ਲੋਕਾਂ ਨੇ ਉਨ੍ਹਾਂ ਨੂੰ ਹੱਥਾਂ ਵਿੱਚ ਚੁੱਕਿਆ ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਖੇਡਣ ਲਈ ਉਨ੍ਹਾਂ ਦੇ ਵਿੱਚ ਬਹੁਤ ਜਜ਼ਬਾ ਸੀ ਅਤੇ ਲੁਧਿਆਣਾ ਪ੍ਰਤੀ ਵਿਸ਼ੇਸ਼ ਪ੍ਰੇਮ ਸੀ…ਉਨ੍ਹਾਂ ਦੇ ਭਰਾ ਬਾਲ ਕ੍ਰਿਸ਼ਨ ਬਾਲੀ ਨੇ ਵੀ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਹਾਂਤ ਸਬੰਧੀ ਜਾਣਕਾਰੀ ਮਿਲੀ ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੇ ਪਿਤਾ ਯਸ਼ਪਾਲ ਦੀ ਕ੍ਰਿਕਟ ਖੇਡਣ ਤੋਂ ਬਹੁਤੇ ਖੁਸ਼ ਨਹੀਂ ਸਨ ਪਰ ਉਨ੍ਹਾਂ ਨੇ ਹਮੇਸ਼ਾ ਆਪਣੇ ਭਰਾ ਨੂੰ ਬੂਸਟ ਕੀਤਾ ੳੁਨ੍ਹਾਂ ਕਿਹਾ ਕਿ ਉਹ ਪਹਿਲੇ ਅਜਿਹੇ ਖਿਡਾਰੀ ਸਨ ਜੋ ਸ਼ੁੱਧ ਵੈਸ਼ਨੂੰ ਸਨ ਉਨ੍ਹਾਂ ਦੀਆਂ ਯਾਦਾਂ ਵੀ ਪੁਰਾਣੀਆਂ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਜੱਦੀ ਘਰ ਲੁਧਿਆਣੇ ਵਿੱਚ ਹੈ..

Leave a Reply

Your email address will not be published. Required fields are marked *