September 21, 2021

Aone Punjabi

Nidar, Nipakh, Nawi Soch

ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀਆਂ ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਤੋਂ ਲਾਈ ਇਨਸਾਫ਼ ਦੀ ਗੁਹਾਰ

1 min read

ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਅਧੀਨ ਪੈਂਦੇ ਪਿੰਡ ਡੇਹਰਾ ਸਾਹਿਬ ਲਾਹੌਰ ਤੋਂ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਡੇਰਾ ਸਾਹਿਬ ਪੁਲੀਸ ਚੌਕੀ ਲੁਹਾਰ ਵੱਲੋਂ ਉਕਤ ਵਿਅਕਤੀਆਂ ਤੇ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਲੜਕੀ ਦੇ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ  ਤੋਂ ਇਨਸਾਫ ਦੀ ਗੁਹਾਰ ਲਾਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਬਾਲਗ ਲੜਕੀ ਦੇ ਪਿਤਾ ਲਾਭ ਸਿੰਘ ਨੇ ਦੱਸਿਆ ਕਿ ਉਸ ਦਾ  ਆਪਣੇ ਚਾਚੇ ਦੇ ਲੜਕੇ ਨਾਲ ਘਰ ਦੀ ਵੰਡ ਨੂੰ ਲੈ ਕੇ ਕੁਝ ਝਗੜਾ ਚੱਲਦਾ ਆ ਰਿਹਾ ਸੀ ਅਤੇ ਜਿਸ ਦਾ ਪੁਲੀਸ ਚੌਕੀ ਡੇਹਰਾ ਸਾਹਿਬ ਲਾਹੌਰ ਵਿਖੇ ਫੈਸਲਾ ਵੀ ਹੋ ਗਿਆ ਸੀ ਪਰ ਉਸ ਦੇ ਚਾਚੇ ਦੇ ਲੜਕੇ ਨੇ  ਬਾਹਰੋਂ ਕੁਝ ਨੌਜਵਾਨ ਸੱਦ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਲਟਾ ਉਸ ਨੂੰ ਹੀ ਚੌਕੀ ਡੇਹਰਾ ਸਾਹਿਬ ਲੁਹਾਰ ਵਿਖੇ ਫੜ੍ਹਾ ਦਿੱਤਾ ਗਿਆ ਤਾਂ ਉਕਤ ਵਿਅਕਤੀਆਂ ਨੇ ਪਿੱਛੋਂ ਉਸ ਦੀ ਨਾਬਾਲਗ ਧੀ ਨੂੰ ਘਰ ਵਿੱਚ ਕਲੀਆ ਵੇਖ ਕੇ ਉਸ ਨਾਲ ਛੇੜਖਾਨੀ ਕਰਦੇ ਹੋਏ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਲੜਕੀ ਨੇ ਕਿਸੇ ਤਰ੍ਹਾਂ ਨਾਲ ਭੱਜ ਕੇ ਆਪਣੀ ਇੱਜ਼ਤ ਬਚਾਈ  ਲਾਭ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਚੌਕੀ ਤੋਂ ਛੁੱਟ ਕੇ ਘਰ ਆਏ ਤਾਂ ਉਸ ਦੀ ਨਾਬਾਲਗ ਲੜਕੀ ਨੇ ਆਪਣੇ ਨਾਲ ਹੋਈ ਦਰਿੰਦਗੀ ਬਾਰੇ ਉਸ ਨੂੰ ਦੱਸਿਆ ਜਿਸ ਤੋਂ ਬਾਅਦ ਉਸ ਨੇ ਤੁਰੰਤ ਇਸ ਸਾਰੀ ਘਟਨਾ ਸਬੰਧੀ ਪੁਲਸ ਚੌਕੀ ਡੇਹਰਾ ਸਾਹਿਬ ਲਾਹੌਰ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਇੱਕ ਸੌ ਇਕਆਸੀ ਤੇ ਵੀ ਇਸ ਦੀ ਕੰਪਲੇਟ ਕੀਤੀ ਪਰ ਪੁਲੀਸ ਚੌਕੀ ਡੇਹਰਾ ਸਾਹਿਬ ਲਾਹੌਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪੁਲਸ ਵੱਲੋਂ ਉਲਟਾ ਉਨ੍ਹਾਂ ਤੇ ਸਿਆਸੀ ਪਹੁੰਚ ਦਾ ਦਬਾਅ ਦੱਸ ਕੇ ਰਾਜ਼ੀਨਾਮਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ  ਪੀੜਤ ਨਾਬਾਲਗ ਲੜਕੀ ਦੇ ਪਿਤਾ ਲਾਭ ਸਿੰਘ ਨੇ ਜ਼ਿਲਾ ਤਰਨਤਾਰਨ ਦੇ ਐੱਸ ਐੱਸ ਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਜੇ ਘਰ ਵਿਚ ਲਡ਼ਕੀਆਂ ਸੁਰੱਖਿਅਤ ਨਹੀਂ ਹਨ ਤਾਂ ਭਰੂਣ ਹੱਤਿਆ ਵੀ ਇਸੇ ਕਰਕੇ ਹੀ ਵਧ ਰਹੀਆਂ ਹਨ ਕਿਉਂਕਿ ਧੀਆਂ ਨਾਲ ਹੁੰਦੀ ਹੈ ਇਸ ਦਰਿੰਦਗੀਆਂ ਦਾ ਮਾਪਿਆਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਜਬੂਰ ਹੋ ਕੇ ਐਸਾ ਕਦਮ ਚੁੱਕਣਾ ਪੈਂਦਾ ਹੈ ਲਾਭ ਸਿੰਘ ਨੇ ਕਿਹਾ ਕਿ ਛੇੜਛਾੜ ਕਰਨ ਵਾਲੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ  

ਉਧਰ ਜਦ ਇਸ ਸਾਰੇ ਮਸਲੇ ਸਬੰਧੀ ਪੁਲਸ ਚੌਕੀ ਡੇਹਰਾ ਸਾਹਿਬ ਲੁਹਾਰ ਦੇ ਇੰਚਾਰਜ ਏ ਐੱਸ ਆਈ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀਡ਼ਤ  ਲੜਕੀ ਦੀ ਦਰਖਾਸਤ ਉਨ੍ਹਾਂ ਕੋਲ ਆਈ ਹੈ ਪਰ ਪੁਲੀਸ ਚੌਂਕੀ ਵਿਖੇ ਮਹਿਲਾ ਕਾਂਸਟੇਬਲ ਨਾ ਹੋਣ ਕਾਰਨ ਇਹ ਦਰਖਾਸਤ ਗੋਇੰਦਵਾਲ ਸਾਹਿਬ ਵਿਖੇ ਵਾਪਸ ਭੇਜ ਦਿੱਤੀ ਗਈ ਹੈ ਜਿਥੇ ਇਨ੍ਹਾਂ ਦੀ ਤਫਤੀਸ਼ ਜਾਰੀ ਹੈ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ  

Leave a Reply

Your email address will not be published. Required fields are marked *