ਨਿਜੀ ਸਕੂਲਾਂ ਦੀਆਂ ਵਧੀਆਂ ਫੀਸਾਂ ਅਤੇ ਨਿਜੀ ਸਕੂਲਾਂ ਵਲੋਂ ਕਰੋਨਾ ਕਾਲ ਦਾ ਪਿਛਲੇ ਸਾਲ ਦਾ ਬਕਾਇਆ ਕੱਢਣ ਦੇ ਵਿਰੋਧ ਵਿਚ ਮਾਪਿਆ ਦਾ ਰੋਸ਼
1 min read

ਨਿਜੀ ਸਕੂਲਾਂ ਦੀਆਂ ਵਧੀਆਂ ਫੀਸਾਂ ਅਤੇ ਨਿਜੀ ਸਕੂਲਾਂ ਵਲੋਂ ਕਰੋਨਾ ਕਾਲ ਦਾ ਪਿਛਲੇ ਸਾਲ ਦਾ ਬਕਾਇਆ ਕੱਢਣ ਦੇ ਵਿਰੋਧ ਵਿਚ ਮਾਪਿਆ ਦਾ ਰੋਸ਼ ਹੁਣ ਲਾਗਤਾਰ ਵੱਧਦਾ ਦਿਖ ਰਿਹਾ ਹੈ। ਇਸੇ ਦੇ ਚਲਦੇ ਅੱਜ ਸੈਕੜਿਆਂ ਦੀ ਗਿਣਤੀ ਵਿਚ ਮਾਪਿਆ ਨੇ ਨਿਜੀ ਸਕੂਲਾਂ ਦੀ ਮਨਮਾਨੀ ਖਿਲਾਫੀ ਹੁਸ਼ਿਆਰਪੁਰ ਦੀ ਮਿੰਨੀ ਸਕੱਤਰੇਤ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਅਤੇ ਚੇਤਾਵਨੀ ਦਿਤੀ ਕੇ ਜੇਕਰ ਇੰਸ ਤੋਂ ਬਾਦ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪ੍ਰਦਰਸ਼ਨ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੇ ਬੋਲਦੇ ਹੋਏ ਕਿਹਾ ਕਿ ਪਿਛਲੇ ਡੇਢ ਸਾਲ ਦੇ ਕਰੀਬ ਸਕੂਲ ਬੰਦ ਹੋਇਆਂ ਨੂੰ ਹੋ ਗਿਆ ਹੈ ਉਹ ਆਪਣੇ ਬੱਚਿਆਂ ਨੂੰ ਘਰ ਹੀ ਪੜ੍ਹਾ ਰਹੇ ਹਨ ਪਰ ਫਿਰ ਵੀ ਸਕੂਲ ਵੱਲੋਂ ਮਨਮਾਨੀ ਕਰਕੇ ਐਨੇਬਲ ਚਾਰਜ ਦੇ ਨਾਂ ਤੇ ਉਨ੍ਹਾਂ ਤੋਂ ਲੱਖਾਂ ਰੁਪਏ ਲਏ ਜਾ ਰਹੇ ਹਨ ਜੋ ਕਿ ਸਰਾਸਰ ਗ਼ਲਤ ਹਨ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਤਾਂ ਘਰ ਪੜ੍ਹਾਈ ਕਰ ਰਹੇ ਹਨ ਪਰ ਸਕੂਲ ਵੱਲੋਂ ਬਿਲਡਿੰਗ ਖਰਚਾ ਇਲੈਕਟ੍ਰੀਸਿਟੀ ਖ਼ਰਚਾ ਅਤੇ ਜਰਨੇਟਰ ਖਰਚਾ ਪਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਹ ਸਕੂਲ ਫ਼ੀਸ ਪਿਛਲੀ ਵਾਂਗ ਹੀ ਦੇਣ ਲਈ ਤਿਆਰ ਹਨ ਪਰ ਐਨੁਅਲ ਫੰਕਸ਼ਨ ਉਹ ਨਹੀਂ ਦੇ ਸਕਦੇ ਕੋਰੋਨਾ ਕਾਰਨ ਉਨ੍ਹਾਂ ਦੇ ਕੰਮ ਕਾਰ ਨੂੰ ਬਹੁਤ ਫ਼ਰਕ ਪਿਆ ਹੈ ਇਸ ਲਈ ਸਰਕਾਰ ਅੱਗੇ ਉਨ੍ਹਾਂ ਗੁਹਾਰ ਲਗਾਈ ਹੈ ਕਿ ਸਕੂਲਾਂ ਦੀ ਮਨਮਾਨੀ ਤੇ ਰੋਕ ਲਗਾਈ ਜਾਵੇ