ਨਿਹੰਗਾਂ ਨੇ ਸਾਬਕਾ ਸਰਪੰਚ ਦਾ ਵਡਿਆ ਹੱਥ, 10 ਤੇ ਕੇਸ ਦਰਜ
1 min read
ਗੁਰਦਾਸਪੁਰ ਦੇ ਪਿੰਡ ਭਾਮ ਵਿਚ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਉਪਰ ਹਮਲਾ ਕਰ ਕਰ ਕੇ ਜਖਮੀ ਮਾਮਲੇ ਵਿਚ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ 10 ਅਰਪੋਈਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕੇ ਹਮਲਾ ਕਰਨ ਵਾਲੇ 4 ਤੋਂ ਜਿਆਦਾ ਨਿਹੰਗ ਸਿੰਘ ਸਨ। ਇਸ ਮਾਮਲੇ ਵਿਚ ਜਖਮੀ ਸੁਖਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਪਤੀ ਸੁਖਵਿੰਦਰ ਸਿੰਘ ਪਿੰਡ ਵਿਚ ਹੋਈ ਬੱਚਿਆਂ ਦੀ ਮਾਮੂਲੀ ਲੜਾਈ ਦੇ ਫੈਸਲੇ ਦੌਰਾਨ ਉਥੇ ਪਹੁੰਚੇ ਸਨ। ਦੋਨਾਂ ਧਿਰਾਂ ਦੌਰਾਨ ਰਾਜੀਨਾਮੇ ਤੋਂ ਬਾਦ ਜਦੋ ਸੁਖਵਿੰਦਰ ਸਿੰਘ ਘਰ ਵਾਪਿਸ ਆ ਰਹੇ ਸਨ ਤਾਂ ਇਸੇ ਦੌਰਾਨ ਇਕ ਗੁੱਟ ਵਲੋਂ ਲਿਆਂਦੇ ਹੈ ਨਿਹੰਗ ਸਿੰਘਾਂ ਨੇ ਸੁਖਵਿੰਦਰ ਸਿੰਘ ਤੇ ਤੇਜ਼ਧਾਰ ਹਥਿਆਰਾਂ ਨੇ ਹਮਲਾ ਕਰ ਦਿਤਾ ਅਤੇ ਗੰਭੀਰ ਜ਼ਖਮੀ ਕਰ ਦਿਤਾ। ਮਨਜੀਤ ਕੌਰ ਨੇ ਇਹਨਾਂ ਨਿਹੰਗਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।