September 21, 2021

Aone Punjabi

Nidar, Nipakh, Nawi Soch

ਨੇੜਲੇ ਪਿੰਡ ਮਾਨੂੰਪੁਰ ਵਿਖੇ ਸਮਾਜ ਸੇਵਕ ਭਰਪੂਰ ਸਿੰਘ ਵਲੋ ਯੂਨੀਵਰਸਲ ਕਲੱਬ ਦੇ ਸਹਿਯੋਗ ਨਾਲ ਵਾਤਾਵਰਨ ਦਿਵਸ ਪੌਦੇ ਵੰਡਕੇ ਮਨਾਇਆ ਗਿਆ

1 min read

ਪ੍ਰੋ ਅਜੈ ਕੁਮਾਰ ਅਤੇ ਕਲੱਬ ਪ੍ਰਧਾਨ ਨਿਸ਼ਾਨ ਸਿੰਘ ਚੀਮਾ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੌਦੇ ਲਗਾਉਂਣ ਦੇ ਨਾਲ ਨਾਲ ਪੌਦਿਆ ਦਾ ਪਾਲਨ ਪੋਸ਼ਨ ਵੀ ਕਰਨ ਦੀ ਲੋੜ ਹੈ । ਨਿਸ਼ਾਨ ਚੀਮਾ ਨੇ ਦਸਿਆ ਕਿ ਪੌਦੇ ਲਗਾਉਂਦ ਦੇ ਨਾਲ ਨਾਲ 500 ਪੌਦੇ ਵੰਡੇ ਗਏ ਹਨ । ਪ੍ਰੋ ਅਜੈ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਆਕਸਸੀਜਨ ਦੀ ਘਾਟ ਪੈਦਾ ਹੋਣਾ ਪੌਦਿਆ ਦੀ ਘਾਟ ਦਾ ਵੱਡਾ ਕਾਰਨ ਹੈ ਇਸ ਲਈ ਹਰ ਇਕ ਨੂੰ ਕਰੀਬ 10 ਪੌਦੇ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆ ਵੱਲ ਧਿਆਨ ਦੇਣ ਦੀ ਲੋੜ ਹੈ,ਜੇਕਰ ਫਾਰਮ ਆਪਣੇ ਕੀਤੇ ਦੀ ਆਪ ਮਾਰਕੀਟਿੰਗ ਕਰਨ ਤਾ ਉਹ ਆਪਣੇ ਕੀਤੇ ਨੂੰ ਵਧਾ ਸਕਦੇ ਹਨ ਜਿਵੇ ਕਿ ਡੇਅਰੀ ਫਾਰਮ , ਮੱਧੂ ਮੱਖੀ, ਮੁਰਗੀ ਫਾਰਮ , ਸੂਰ ਪਾਲਨ ਤੇ ਹੋਰ ਵੱਖ ਵੱਖ ਕੀਤੇ ਹਨ ਜੋ ਖੇਤੀ ਨਾਲ ਜੁੜੇ ਹੋਏ ਹਨ। ਇਸ ਮੌਕੇ ਆਏ ਪਤਵੰਤਿਆ ਨੂੰ ਸਿਰੋਪਾਓੁ ਪਾਕੇ ਸਨਮਾਨਿਤ ਕੀਤੇ ਅਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

Leave a Reply

Your email address will not be published. Required fields are marked *