ਨੋਜਵਾਨਾਂ ਨੇ 2022 ਦੀਆਂ ਚੋਣਾਂ ਵਿਚ ਧਰਮ ਦੀ ਰਾਜਨੀਤੀ ਛੱਡ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ
1 min read

ਨੋਜਵਾਨਾਂ ਨੇ 2022 ਦੀਆਂ ਚੋਣਾਂ ਵਿਚ ਧਰਮ ਦੀ ਰਾਜਨੀਤੀ ਛੱਡ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ। ਕਿਹਾ 74ਸਾਲਾਂ ਬਾਅਦ ਵੀ ਨਾਲੀਆਂ ਸੜਕਾਂ ਦੇ ਮੁੱਦੇ ਉਤੇ ਕੀਤੀ ਜਾਂਦੀ ਹੈ ਰਾਜਨੀਤੀ । ਹਰ ਸਾਲ ਰੁਜ਼ਗਾਰ ਦੀ ਭਾਲ਼ ਵਿੱਚ 150000 ਦੇ ਕਰੀਬ ਨੋਜਵਾਨ ਜਾਂਦੇ ਹਨ ਵਿਦੇਸ਼ ।
2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਉਥੇ ਹੀ ਹੁਣ ਲੋਕ ਜਾਗਰੂਕ ਹੁੰਦੇ ਨਜ਼ਰ ਆ ਰਹੇ ਹਨ । ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਹਨ ਕਿ ਵਿਕਾਸ ਅਤੇ ਰੁਜਗਾਰ ਦੇ ਮੁੱਦੇ ਉਪਰ ਲੜੀਆਂ ਜਾਣ 2020 ਦੀਆਂ ਚੋਣਾਂ । ਇਸ ਲੜੀ ਵਿੱਚ ਸਮਾਜ ਸੇਵੀ ਸਟੀਫ਼ਨ ਡੈਨੀਸ ਨੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹ ਧਰਮ ਦੀ ਰਾਜਨੀਤੀ ਹੈ ਛੱਡ ਵਿਕਾਸ ਕਾਰਜਾਂ ਅਤੇ ਰੁਜਗਾਰ ਦੇ ਮੁੱਦੇ ਤੇ ਚੌਣ ਲੜਨ। ਉਨ੍ਹਾਂ ਨੇ ਕਿਹਾ ਕਿ ਰੁਜ਼ਗਾਰ ਦੀ ਕਮੀ ਨਾਲ ਹਰ ਸਾਲ ਲੱਖਾਂ ਨੌਜਵਾਨ ਪੰਜਾਬ ਵਿਚੋਂ ਵਿਦੇਸ਼ ਜਾਂਦੇ ਹਨ । ਅਤੇ ਸਾਡੇ ਨਾਲੋਂ ਬਾਅਦ ਵਿੱਚ ਅਜਾਦ ਹੋਏ ਦੇਸ ਸਾਡਾ ਦੇਸ਼ ਨਾਲੋਂ ਜਿਆਦਾ ਤਰਕੀ ਕਰ ਚੁੱਕੇ ਹਨ। ਉਹਨਾਂ ਨੇ ਧਾਰਮਿਕ ਬੇਅਦਬੀ ਮਾਮਲੇ ਵਿੱਚ ਵੀ ਕੀਤੀ ਨਿੰਦਾ ।