August 18, 2022

Aone Punjabi

Nidar, Nipakh, Nawi Soch

ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕੀਤੀ

1 min read
ਨੇਡ਼੍ਹਲੇ ਪਿੰਡ ਗਡ਼੍ਹੀ ਤਰਖਾਣਾ ਦੇ ਨੌਜਵਾਨ ਰਾਜਪਾਲ ਸਿੰਘ (23) ਨੇ ਨੇਡ਼੍ਹੇ ਹੀ ਵਗਦੀ ਸਰਹਿੰਦ ਨਹਿਰ ਵਿਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ ਜਿਸ ’ਤੇ ਉਸ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ ਹੇਠ ਮਾਛੀਵਾਡ਼ਾ ਪੁਲਸ ਵਲੋਂ ਉਸਦੀ ਭਰਜਾਈ ਕਾਂਸਟੇਬਲ ਰਜਿੰਦਰ ਕੌਰ, ਪੁਲਸ ਇੰਸਪੈਕਟਰ ਦਵਿੰਦਰ ਸਿੰਘ, ਰਿਸ਼ਤੇ ’ਚ ਲੱਗਦਾ ਮਾਸਡ਼ ਵਰਿੰਦਰ ਸਿੰਘ ਵਾਸੀ ਖੰਨਾ ਅਤੇ ਉਸਦੇ ਲਡ਼ਕੇ ਲੱਖੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਰਾਜਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਕਾਂਸਟੇਬਲ ਰਜਿੰਦਰ ਕੌਰ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਸਦੀ ਪਤਨੀ ਪਰਿਵਾਰ ਵਿਚ ਮਾਤਾ ਤੇ ਭਰਾ ਰਾਜਪਾਲ ਸਿੰਘ ਨਾਲ ਕਾਫ਼ੀ ਲਡ਼ਾਈ ਝਗਡ਼ਾ ਕਰਦੀ ਸੀ ਜਿੱਥੇ ਮੇਰੀ ਪਤਨੀ ਵਲੋਂ ਪਰਿਵਾਰ ਖਿਲਾਫ਼ ਖੰਨਾ ਵਿਖੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਿੱਥੇ ਕਿ ਪਤਨੀ ਰਜਿੰਦਰ ਕੌਰ, ਪੁਲਸ ਕੰਟਰੋਲ ਰੂਮ ’ਚ ਤਾਇਨਾਤ ਇੰਸਪੈਕਟਰ ਦਵਿੰਦਰ ਸਿੰਘ, ਪਤਨੀ ਦਾ ਮਾਸਡ਼ ਵਰਿੰਦਰ ਸਿੰਘ ਅਤੇ ਉਸਦਾ ਲਡ਼ਕਾ ਲੱਖੀ ਮੇਰੀ ਮਾਂ ਤੇ ਭਰਾ ਰਾਜਪਾਲ ਸਿੰਘ ਨੂੰ ਕਾਫ਼ੀ ਬੇਇੱਜ਼ਤ ਕਰਦੇ ਸਨ। ਕੁਝ ਦਿਨ ਪਹਿਲਾਂ ਵੀ ਉਕਤ ਵਿਅਕਤੀਆਂ ਨੇ ਮੇਰੀ ਮਾਂ ਤੇ ਰਾਜਪਾਲ ਸਿੰਘ ਨੂੰ ਕਾਫ਼ੀ ਬੇਇਜ਼ਤ ਕੀਤਾ ਜਿਸ ਕਾਰਨ ਲੰਘੀ 31 ਮਈ ਨੂੰ ਰਾਜਪਾਲ ਸਿੰਘ ਨੇ ਪਿੰਡ ਨੇਡ਼੍ਹੇ ਹੀ ਵਗਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਉਸਦੀ ਲਾਸ਼ ਨੀਲੋਂ ਪੁਲ ਕੋਲੋਂ ਬਰਾਮਦ ਕਰ ਲਈ ਗਈ।
 
 

Leave a Reply

Your email address will not be published. Required fields are marked *