ਪਟਿਆਲਾ ਜ਼ਿਲ੍ਹਾ ਦੇ ਲੰਗੜੋਈ ਪਿੰਡ ਦੇ ਰਹਿਣ ਵਾਲੇ ਕਰਨਵੀਰ ਸਿੰਘ ਦਾ ਹੋਇਆ ਕਤਲ ਪਿੰਡ ਦੇ ਕਿਸਾਨਾਂ ਨੇ ਪੰਜਾਬ ਪੁਲਿਸ ਤੇ ਦੋਸ਼ੀਆਂ ਦੇ ਉਪਰ ਸਖਤ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
1 min read

ਪਟਿਆਲਾ ਜ਼ਿਲ੍ਹਾ ਦੇ ਲੰਗੜੋਈ ਪਿੰਡ ਦੇ ਰਹਿਣ ਵਾਲੇ ਕਰਨਵੀਰ ਸਿੰਘ ਦਾ ਹੋਇਆ ਕਤਲ ਪਿੰਡ ਦੇ ਕਿਸਾਨਾਂ ਨੇ ਪੰਜਾਬ ਪੁਲਿਸ ਤੇ ਦੋਸ਼ੀਆਂ ਦੇ ਉਪਰ ਸਖਤ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼ ਅਤੇ ਕਿਸਾਨਾਂ ਨੇ ਪਟਿਆਲਾ ਦਾ ਮੇਨ ਸੰਗਰੂਰ ਹਾਈਵੇਅ ਕੀਤਾ ਜਾਮ ਪਟਿਆਲਾ ਦੇ ਲੰਗੜੋਈ ਪਿੰਡ ਦੇ ਰਹਿਣ ਵਾਲੇ ਕਰਨਵੀਰ ਸਿੰਘ ਦਾ ਹੋਇਆ ਕਤਲ ਲੇਕਿਨ ਪੰਜਾਬ ਪੁਲਸ ਵੱਲੋਂ ਆਖਿਆ ਗਿਆ ਕਿ ਇਸ ਦਾ ਸੰਗਰੂਰ ਰੋਡ ਤੇ ਐਕਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਕਾਰਵਾਈ ਨਾ ਹੋਣ ਦੇ ਚਲਦੇ ਕਿਸਾਨਾਂ ਨੇ ਪਟਿਆਲਾ ਦਾ ਸੰਗਰੂਰ ਰੋਡ ਨੈਸ਼ਨਲ ਹਾਈਵੇ ਕੀਤਾ ਜਾਮ ਇਸ ਮੌਕੇ ਤੇ ਕਰਨਵੀਰ ਸਿੰਘ ਦੇ ਪਿਤਾ ਨੇ ਆਖਿਆ ਕਿ ਲੰਗੜੋਈ ਪਿੰਡ ਦੇ ਦੋ ਨੌਜਵਾਨ ਅਮਨਦੀਪ ਸਿੰਘ ਅਤੇ ਹਰਜੋਤ ਸਿੰਘ ਹੈਰੀ ਉਸ ਨੂੰ ਘਰ ਤੋਂ ਲੈ ਕੇ ਗਏ ਸਨ ਅਤੇ ਆਪ ਕਹਿ ਗਏ ਸਨ ਕਿ ਅਸੀਂ ਨਹਾਉਣ ਦੇ ਲਈ ਜਾ ਰਹੇ ਹਾਂ ਉਸ ਤੋਂ ਬਾਅਦ ਸਾਡਾ ਬੇਟਾ ਘਰ ਨਹੀਂ ਪਰਤਿਆ ਇਸ ਕਰਕੇ ਸਾਡੀ ਮੰਗ ਹੈ ਕਿ ਉਨ੍ਹਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਲੇਕਿਨ ਪੰਜਾਬ ਪੁਲਿਸ ਉਹਨਾਂ ਉਪਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਅੱਜ ਅਸੀਂ ਇਹ ਨੈਸ਼ਨਲ ਹਾਈਵੇ ਜਾਮ ਕੀਤਾ ਹੈ ਕਦ ਤੱਕ ਸਾਡੇ ਬੇਟੇ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਮੌਕੇ ਤੇ ਮ੍ਰਿਤਕ ਕਰਨਵੀਰ ਸਿੰਘ ਦੇ ਪਿਤਾ ਜਸਪਾਲ ਸਿੰਘ ਨੇ ਆਖਿਆ ਕਿ ਲੰਗੜੋਈ ਪਿੰਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਤਰਫ ਤੋਂ ਮੇਰੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਹੈ ਲੇਕਿਨ ਪੰਜਾਬ ਪੁਲਸ ਜੋ ਹੈ ਉਹ ਮੇਰੇ ਬੇਟੇ ਦੇ ਕਤਲ ਨੂੰ ਐਕਸੀਡੈਂਟ ਦੱਸ ਰਹੀ ਹੈ ਪੁਲਸ ਆਖ ਰਹੀ ਹੈ ਕਿ ਅਸੀਂ ਥੋਡੇ ਬੇਟੇ ਦੇ ਕਾਤਿਲ ਨੂੰ ਫੜ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਹੈ ਲੇਕਿਨ ਅਸੀਂ ਦੇਖਿਆ ਸੀ ਕਿ ਉਹ ਦੋਵੇਂ ਹੀ ਮੁੰਡੇ ਸੜਕਾਂ ਤੇ ਘੁੰਮ ਰਹੇ ਹਨ ਲੰਗੜੋਈ ਪਿੰਡ ਦੇ ਰਹਿਣ ਵਾਲੇ ਦੋ ਨੌਜੁਆਨ ਅਮਨਦੀਪ ਸਿੰਘ ਅਤੇ ਹਰਜੋਤ ਸਿੰਘ ਹੈਰੀ ਹੈ ਜੋ ਕਿ ਸਾਡੇ ਘਰ ਆਏ ਸਨ ਅਤੇ ਮੇਰੇ ਬੇਟੇ ਨੂੰ ਦੋਨ ਸਿੱਟੀ ਨਹਾਉਣ ਲਈ ਲੈ ਕੇ ਗਏ ਸਨ ਲੇਕਿਨ ਉਸ ਤੋਂ ਬਾਅਦ ਸਾਡਾ ਲੜਕਾ ਘਰ ਵਾਪਸ ਨਹੀਂ ਪਰਤਿਆ ਉਸ ਦਾ ਮੋਟਰਸਾਈਕਲ ਖੜ੍ਹਾ ਦਿਖਾਈ ਦਿੱਤਾ ਅਤੇ ਉਸਦੇ ਡੈਡ ਬੋਡੀ ਸਾਨੂੰ ਰਜਿੰਦਰਾ ਹਸਪਤਾਲ ਤੋਂ ਮਿਲੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ |