September 26, 2021

Aone Punjabi

Nidar, Nipakh, Nawi Soch

ਪਤਨੀ ਨੂੰ ਛੇੜਨ ਤੋਂ ਰੋਕਣ ਤੇ ਨੌਜਵਾਨਾਂ ਮਰ ਮਰ ਕੇ ਪਤੀ ਨੂੰ ਕੀਤਾ ਅੱਧਮੋਇਆ

1 min read

ਤਰਨ ਤਾਰਨ ਦੇ ਸਥਾਨਕ ਮੁੱਹਲਾ ਨਾਨਕਸਰ ਦੀ ਵਸਨੀਕ ਸੰਤੋਸ਼ ਪਤਨੀ ਸੇਮਾ ਗਿਰੀ ਨੇ ਮੁਹੱਲੇ ਦੇ ਕੁਝ ਨੌਜਵਾਨਾ ਤੇ  ਉਸਦੀ ਨੂੰਹ ਨਾਲ ਛੇੜਛਾੜ ਕਰਨ ਅਤੇ ਉਸਦੇ ਪੁੱਤਰ  ਸੰਜੂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮਾਰ ਕੁਟਾਈ ਕਰਨ ਦੇ ਦੋਸ਼ ਲਗਾਏ ਜਾਣ ਸਬੰਧੀ ਮਾਮਲਾ ਸਾਹਮਣੇ ਆਇਆ  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਸੰਬੰਧ ਵਿਚ ਦੋਸ਼ ਲਗਾਉੰਦਿਆ  ਸੰਤੋਸ਼ ਦੇਵੀ ਨੇ ਦੱਸਿਆ ਕਿ   ਉਹ ਆਪਣੀ ਨੂੰਹ ਕਿਰਨ ਅਤੇ ਲੜਕੇ ਸੰਜੂ ਦੇ ਨਾਲ  ਹਸਪਤਾਲ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਬੱਲੇ ਦੀ ਕੁਝ ਨੌਜਵਾਨਾਂ ਨੇ ਉਸ ਦੀ ਲੂ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤਾ ਜਿਸ ਤੇ ਉਸਦੇ ਲੜਕੇ ਸੰਜੂ ਨੇ ਜਦੋਂ ਉਕਤ ਨੌਜਵਾਨ   ਨੂੰ ਰੋਕਿਆ  ਤਾਂ ਉਨ੍ਹਾਂ ਉਸਦੇ ਲੜਕੇ ਦੀ ਬੜੀ ਬੇਰਹਿਮੀ ਨਾਲ  ਜਾਨੋਂ ਮਾਰਨ ਦੀ ਨੀਅਤ ਨਾਲ ਮਾਰ ਕੁਟਾਈ ਕੀਤੀ ਅਤੇ  ਉਸ ਦੀ ਨੂੰਹ ਦੀ ਵੀ ਕੁਟਮਾਰ ਕੀਤੀ ਤੇ ਉਸ ਨਾਲ ਛੇੜਛਾੜ ਕੀਤੀ।ਜੋ ਕਿ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ  ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਉਂਦੇ ਹੋਇਆ ਬੜੀ ਹੀ ਬੇਰਹਿਮੀ ਨਾਲ  ਮਾਰ ਕੁਟਾਈ ਕੀਤੀ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਸਿਟੀ ਤਰਨਤਾਰਨ ਵਿਖੇ ਦਰਖਾਸਤ ਵੀ ਦਿੱਤੀ ਹੋਈ ਹੈ ਪਰ ਪੁਲਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ  ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲੀਸ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।         ਜਦਕਿ ਦੂਸਰੀ ਧਿਰ  ਸੱਤੇ ਨੇ ਸਾਰੇ ਹੀ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ  ਉਸ ਦੇ ਲੜਕਿਆਂ ਨੇ  ਕੋਈ ਛੇੜਖਾਨੀ ਨਹੀਂ ਕੀਤੀ ਉਲਟਾ ਸੰਜੂ ਤੇ ਉਸਦੇ ਸਾਥੀਆਂ ਨੇ  ਉਨ੍ਹਾਂ ਦੇ ਲੜਕੇ ਤੇ ਹਮਲਾ ਕੀਤਾ।ਉਨ੍ਹਾਂ ਕਿਹਾ ਕਿ ਉਸਦੇ ਲੜਕੇ ਉੱਪਰ ਲੱਗੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।   ਜਦਕਿ ਥਾਣਾ ਸਿਟੀ ਤਰਨਤਾਰਨ ਦੇ ਏ ਐੱਸ ਆਈ ਦਿਲਬਾਗ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *