August 18, 2022

Aone Punjabi

Nidar, Nipakh, Nawi Soch

ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਮਾਰਨ ਦੇ ਦੋਸ਼ ਵਿਚ ਪਤੀ ਤੇ ਸਹੁਰੇ ਖਿਲਾਫ ਮਾਮਲਾ ਦਰਜ ਪਤੀ ਗ੍ਰਿਫਤਾਰ

1 min read
ਸ਼ਰਾਬ ਬਣੀ ਕਤਲ ਦਾ ਮੁੱਖ ਕਾਰਨ ਸ਼ਰਾਬ ਦਾ ਆਦੀ ਸੀ ਪਤੀ ਪਹਿਲਾ ਵੀ ਕਈ ਵਾਰ ਪਤਨੀ ਦੀ ਕੀਤੀ ਸੀ ਕੁੱਟ ਮਾਰ 
 ਪਤਨੀ ਵੱਲੋਂ ਪਤੀ ਤੇ ਸਹੁਰੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੇ ਮਾਮਲੇ ਵਿਚ ਪਤੀ ਨੂੰ ਕੁੱਟਮਾਰ ਕਰਨ ਅਤੇ ਪਤੀ ਤੇ ਸਹੁਰੇ ਵੱਲੋਂ ਕਥਿਤ ਤੌਰ ਤੇ ਗਲਾ ਘੁੱਟ ਕੇ ਮਾਰ ਦੇਣ ਦੇ ਦੋਸ਼ ਵਿਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਪਤੀ ਅਤੇ ਸਹੁਰੇ ਖਿਲਾਫ ਪਤਨੀ ਦੇ ਰਿਸ਼ਤੇਦਾਰ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਸੁਲਤਾਨਪੁਰ ਲੋਧੀ ਹਰਜੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਦੇ ਬਿਆਨ ਮੁਤਾਬਕ ਮ੍ਰਿਤਕ ਲੜਕੀ ਸ਼ਰਨਜੀਤ ਕੌਰ ਉਸ ਦੇ ਸਾਲੇ ਦੀ ਲੜਕੀ ਹੈ ਜਿਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਉਸ ਦੇ ਇੱਕ ਭਰਾ ਨੂੰ ਲੈ ਕੇ ਆਪਣੇ ਪੇਕੇ ਘਰ ਰਹਿਣ ਚਲੀ ਗਈ ਸੀ ਅਤੇ ਲੜਕੀ ਸ਼ਰਨਜੀਤ ਆਪਣੀ ਦਾਦੀ ਬਚਨ ਕੌਰ ਪਤਨੀ ਗੁਰਮੁੱਖ ਸਿੰਘ ਵਾਸੀ ਪਿੰਡ ਨੂਰੋਵਾਲ ਦੇ ਕੋਲ ਰਹਿਣ ਲੱਗ ਪਈ। ਜਿਸ ਨੂੰ ਉਸ ਦੇ ਦਾਦਕੇ ਪਰਿਵਾਰ ਨੇ ਪਾਲ ਪੋਸ ਕੇ ਕਰੀਬ 4 ਸਾਲ ਪਹਿਲਾਂ ਉਸਦਾ ਵਿਆਹ ਵਾਸੀ ਕਾਲਰੂ ਨਾਲ ਕਰ ਦਿੱਤਾ। ਜਿਸ ਦੇ ਘਰ ਇਕ ਲੜਕਾ 3 ਸਾਲ ਦਾ ਯੁਵਰਾਜ ਸਿੰਘ ਵੀ ਹੈ। ਉਨ੍ਹਾਂ ਦੱਸਿਆ ਕੇ ਜਗਜੀਤ ਉਰਫ ਜੱਗੀ ਆਪਣੀ ਪਤਨੀ ਸ਼ਰਨਜੀਤ ਕੌਰ ਦੀ ਬਹੁਤ ਕੁੱਟਮਾਰ ਕਰਦਾ ਸੀ ਜਿਸ ਵਿੱਚ ਉਸ ਦਾ ਸਹੁਰਾ ਵੀ ਸਾਥ ਦਿੰਦਾ ਸੀ। ਲੜਕੀ ਸ਼ਰਨਜੀਤ ਕੌਰ ਵੱਲੋਂ ਪੇਕੇ ਘਰ ਦੱਸਣ ਤੇ ਉਹ ਮੰਗਲ ਸਿੰਘ, ਚਾਚਾ ਅਤੇ ਉਸ ਦੀ ਦਾਦੀ  ਪੁੱਤਰੀ ਸ਼ਰਨਜੀਤ ਕੌਰ ਦੇ ਘਰ ਕਾਲਰੂ ਗਏ ਜਿੱਥੇ ਉਨ੍ਹਾਂ ਵੱਲੋਂ ਉਸ ਦੇ ਪਤੀ  ਤੇ ਸਹੁਰੇ ਨੂੰ ਕਾਫੀ ਸਮਝਾਇਆ ਪ੍ਰੰਤੂ ਉਹ ਦੋਵੇਂ ਕਿਸੇ ਵੀ ਗੱਲ ਤੇ ਨਾ ਮੰਨੇ ਤਾਂ ਅਖੀਰ ਵਿੱਚ ਅਗਲੇ ਦਿਨ ਉਹ ਸ਼ਰਨਜੀਤ ਨੂੰ ਪੱਕੇ ਤੌਰ ਤੇ ਲਿਜਾਣ ਲਈ ਉਸ ਨੂੰ ਦਿੱਤੇ ਗਏ ਸਾਮਾਨ ਨੂੰ ਛੋਟੇ ਹਾਥੀ ‘ਚ ਲੱਦ ਕੇ ਪਿੰਡ  ਉ ਗਏ ਪਿੰਡ ਗਏ ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਵੇਖਿਆ ਕਿ ਸ਼ਰਨਜੀਤ ਤੜਪ ਰਹੀ ਸੀ ਅਤੇ ਉਸ ਦਾ ਪਤੀ  ਤੇ ਸਹੁਰਾ  ਉਨ੍ਹਾਂ ਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਰਨਜੀਤ ਮੌਕੇ ਤੇ ਦਮ ਤੋੜ ਗਈ ਜਿਸ ਦੀ ਉਨ੍ਹਾਂ ਤੁਰੰਤ ਸੂਚਨਾ ਥਾਣਾ ਸੁਲਤਾਨਪੁਰ ਲੋਧੀ ਦਿੱਤੀ।ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਸ਼ਰਨਜੀਤ ਕੌਰ ਦੇ ਪਤੀ ਜਗਜੀਤ ਸਿੰਘ ਪੁੱਤਰ ਸਾਧੂ ਰਾਮ ਅਤੇ ਸਹੁਰੇ ਸਾਧੂ ਰਾਮ ਪੁੱਤਰ ਮਹਿੰਦਰ ਦੋਵੇਂ ਵਾਸੀ ਕਾਲਰੂ ਦੇ ਖਿਲਾਫ ਧਾਰਾ 302,34 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *