November 30, 2021

Aone Punjabi

Nidar, Nipakh, Nawi Soch

ਪਰਿਵਾਰ ਨਾਲ ਅਮਰੀਕਾ ਵੱਸਣ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਉਜੜਿਆ ਘਰ

1 min read

ਪੰਜਾਬ ਦੇ ਅੰਮ੍ਰਿਤਸਰ ਦੇ ਵਿਅਕਤੀ ਦੀ ਬੀਤੀ ਰਾਤ ਅਮਰੀਕਾ ਦੇ ਸੂਬੇ ਨੇਵਾਡਾ ਦੇ ਸ਼ਹਿਰ ਲਾਸ ਵੇਗਾਸ ਵਿਖੇ ਸੜਕ ਹਾਦਸੇ ‘ਚ ਹੋਈ ਮੌਤ ਨੇ ਦਿਲ ਦਹਿਲਾ ਦਿੱਤਾ। ਹਿਰਦੇ ਨੂੰ ਵਲੂੰਧਰਨ ਵਾਲੀ ਇਸ ਖਬਰ ਨੇ ਪਰਿਵਾਰ ਚ ਸੋਗ ਫੈਲਾ ਦਿੱਤਾ। ਜਾਣਕਰੀ ਮੁਤਾਬਿਕ ਪੰਜਾਬੀ ਮੂਲ ਦੇ ਵਿਅਕਤੀ ਗੁਰਿੰਦਰ ਸਿੰਘ ਬਾਠ ਦੀ ਕਾਰ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਈਆ ਨਾਲ ਸਬੰਧ ਰੱਖਦੇ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਅਮਰੀਕਾ ਦੇ ਲਾਸ ਵੇਗਾਸ ‘ਚ ਪੱਕੇ ਤੌਰ ‘ਤੇ ਜਾ ਵਸੇ ਸਨ।

ਮ੍ਰਿਤਕ ਗੁਰਿੰਦਰ ਸਿੰਘ ਬਾਠ ਤਕਰੀਬਨ ਇਕ ਹਫ਼ਤਾ ਪਹਿਲਾਂ ਹੀ ਰਈਆ ਵਿਖੇ ਆਪਣੇ ਪਰਿਵਾਰ ਨੂੰ ਮਿਲ ਕੇ ਅਮਰੀਕਾ ਗਏ ਸਨ।ਜਦ ਉਹ ਕਿਸੇ ਜ਼ਰੂਰੀ ਕੰਮ ਲਈ ਗੱਡੀ ਲੈ ਕੇ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਕਾਰ ਲਾਸ ਵੇਗਾਸ (ਕੈਲੀਫੋਰਨੀਆ) ਵਿਖੇ ਇਕ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਹੀ ਡੂੰਘੀਆਂ ਸੱਟਾਂ ਵੱਜੀਆਂ ਅਤੇ ਉਹ ਮੌਕੇ ‘ਤੇ ਹੀ ਉਹ ਦਮ ਤੋੜ ਗਏ।ਸਵ. ਗੁਰਿੰਦਰ ਸਿੰਘ ਬਾਠ ਲਾਸ ਵੇਗਾਸ (ਕੈਲੀਫੋਰਨੀਆ) ‘ਚ ਆਪਣੀ ਪਤਨੀ ਨਾਲ ਰਹਿੰਦੇ ਸਨ, ਅਤੇ ਜਲਦ ਹੀ ਬੱਚਿਆਂ ਨਾਲਉਹਨਾਂ ਦਾ ਪੂਰਾ ਪਰਿਵਾਰ ਵੀ ਅਮਰੀਕਾ ‘ਚ ਵੱਸਣ ਦੀ ਤਿਆਰੀ ਕਰ ਰਿਹਾ ਸੀ।

Leave a Reply

Your email address will not be published. Required fields are marked *