August 17, 2022

Aone Punjabi

Nidar, Nipakh, Nawi Soch

ਪਰਿਵਾਰ ਨਾਲ ਸੈਰ ਕਰ ਰਹੀ ਲੜਕੀ ਅਗਵਾ ਲੜਕੀ ਨਾਲ ਵਿਆਹ ਕਰਵਾਉਣ ਚਾਹੁੰਦਾ ਸੀ ਅਗਵਾਕਾਰ : ਪਿਤਾ ਪੁਲਸ ਮਾਮਲਾ ਦੀ ਜਾਂਚ ਚ ਜੁਟੀ

1 min read

ਅਜਨਾਲ਼ਾ ਦੇ ਨਜ਼ਦੀਕੀ ਪਿੰਡ ਮਹਿਲ ਬੁਖਾਰੀ ਨਜ਼ਦੀਕ ਆਪਣੇ ਪਰਿਵਾਰ ਸਮੇਤ ਸੈਰ ਕਰ ਰਹੀ ਲੜਕੀ ਨੂੰ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਬੀਤੀ ਰਾਤ ਹਥਿਆਰਾਂ ਦੀ ਨੋਕ ਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਲੜਕੀ ਦੇ ਪਿਤਾ ਤੇ ਮਾਤਾ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਗਵਾਹਕਾਰਾਂ ਵੱਲੋ ਮਾਰਨ ਦੀ ਧਮਕੀ ਦੇਕੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਧੱਕਾ ਦੇਕੇ ਸੁੱਟ ਦਿੱਤਾ ਅਤੇ ਕੁੜੀ ਨੂੰ ਅਗਵਾ ਕਰਕੇ ਲੈ ਗਏ।         

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 23 ਸਾਲਾਂ ਲੜਕੀ ਦੇ ਪਿਤਾ ਪਰਗਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੀ, ਪਤਨੀ , ਭਾਬੀ ਨਾਲ ਰੋਜ਼ਾਨਾ ਤੇ ਤਰ੍ਹਾਂ ਘਰੋਂ ਸੈਰ ਕਰਨ ਨਿਕਲੇ ਸੀ ਕਿ ਉਹਨਾ ਸਾਮਣੇ ਇਕ ਗੱਡੀ ਆਈ ਜਿਸ ਵਿਚੋਂ ਪੰਜ ਹਥਿਆਰਬੰਦ ਲੜਕੇ ਬਾਹਰ ਨਿਕਲੇ ਤੇ ਉਹਨਾਂ ਨੂੰ ਧਮਕੀਆਂ ਦੇਣ ਲਗ ਗਏ ਅਤੇ ਉਹਨਾਂ ਨੂੰ ਧੱਕਾ ਮਾਰ ਜਮੀਨ ਤੇ ਸੁੱਟ ਪਿਸਤੌਲ ਦੀ ਨੋਕ ਤੇ ਲੜਕੀ ਨੂੰ ਅਗਵਾਹ ਕਰਕੇ ਲੈ ਗਏ। ਪਰਗਟ ਸਿੰਘ ਨੇ ਦੱਸਿਆ ਕਿ ਉਹਨਾ ਦੇ ਵੱਡੇ ਲੜਕਾ ਦਾ ਸਾਲਾ ਪਿਛਲੇ ਕੁਝ ਦਿਨਾਂ ਤੋਂ ਲੜਕੀ ਨਾਲ ਵਿਆਹ ਕਰਵਾਉਣ ਚਾਹੁੰਦਾ ਸੀ ਅਤੇ ਉਹਨਾਂ ਵਲੋਂ ਵਿਆਹ ਲਈ ਮ੍ਹਨਾ ਕਰਨ ਤੇ ਲੜਕੇ ਦੇ ਸਾਲੇ ਵਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹਨਾ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਏ ਅਤੇ ਓਹਨਾ ਦੀ ਲਕੜੀ ਨੂੰ ਜਲਦ ਉਹਨਾਂ ਕੋਲ ਪਹੁੰਚਾਇਆ ਜਾਏ। 

 ਇਸ ਸਬੰਧੀ ਪੁਲਸ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *