January 27, 2023

Aone Punjabi

Nidar, Nipakh, Nawi Soch

ਪਾਲਤੂ ਕੁੱਤਿਆਂ ਤੋਂ ਹੋਏ ਝਗੜੇ ਵਿੱਚ ਸਿਆਸੀ ਦਬਾਵ ਦੇ ਇਕ ਸਾਲ ਬਾਅਦ ਹੋਈ ਪੁਲਿਸ ਵਲੋਂ ਕੀਤੀ ਇਕ ਤਰਫਾ ਕਾਰਵਾਈ ਦੇ ਖਿਲਾਫ ਕੀਤੀ ਪ੍ਰੈਸ ਵਾਰਤਾ

1 min read
…..ਪਾਲਤੂ ਕੁੱਤਿਆਂ ਨੂੰ ਲੈਕੇ ਹੋਏ ਝਗੜੇ ਨੂੰ ਲੈਕੇ ਪੁਲਿਸ ਵਲੋਂ ਕੀਤੀ ਇਕ ਤਰਫਾ ਕਾਰਵਾਈ ਦੇ ਵਿਰੋਧ ਵਿਚ ਸ਼ਿਰੋਮਣੀ ਅਕਾਲੀ ਦਲ ਦੇ ਮਾਝਾ ਜੋਨ ਦੇ ਯੂਥ ਪ੍ਰਧਾਨ ਰਵਿਕਰਨ ਸਿੰਘ ਕਾਹਲੋਂ ਦੇ ਵਲੋਂ ਦਲਿਤ ਪੀੜਤ ਪਰਿਵਾਰ ਨਾਲ ਪ੍ਰੈਸ ਵਾਰਤਾ ਕੀਤੀ ਗਈ ਮਾਮਲਾ ਹਲਕਾ ਫਤਿਹ ਗੜ੍ਹ ਚੂੜੀਆਂ ਦੇ ਪਿੰਡ ਦਾਬਾਵਾਲਾ ਦਾ ਜਿਸਨੂੰ ਲੈਕੇ ਅਕਾਲੀ ਨੇਤਾਵਾਂ ਨੇ ਆਰੋਪ ਲਗਾਂਦੇ ਹੋਏ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਡਰਾਈਵਰ ਗੋਬਿੰਦਰ ਮੋਹਨ ਸਿੰਘ ਦੇ ਪਰਿਵਾਰ ਵਲੋਂ ਪਾਲਤੂ ਕੁੱਤਿਆਂ ਤੋਂ ਸ਼ੁਰੂ ਹੋਏ ਝਗੜੇ ਦੌਰਾਨ ਪਿੰਡ ਦੇ ਹੀ ਹਰਦੇਵ ਸਿੰਘ ਜੋ ਕੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ ਸਨ ਅਤੇ ਜਿਸ ਤੇ ਦਲਿਤ ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਕਰੀਬ ਇਕ ਸਾਲ ਹੋ ਗਿਆ ਹੈ, ਲੇਕਿਨ ਅਜੇ ਤਕ ਦਲਿਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਹੁਣ ਪੁਲਿਸ ਨੇ ਉਲਟਾ  ਪੀੜਤ ਦਲਿਤ ਪਰਿਵਾਰ ਤੇ ਹੀ ਮਾਮਲਾ ਦਰਜ ਕਰ ਦਿਤਾ ਹੈ ਅਤੇ  ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।  ਉਹਨਾਂ ਦਾ ਕਹਿਣਾ ਸੀ ਕਿ ਬਾਰ ਬਾਰ ਬਟਾਲਾ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਲੇਕਿਨ ਸਰਕਾਰੇ ਦਰਬਾਰ ਦੇ ਦਬਾਵ ਕਾਰਨ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਹੁਣ ਇਕ ਦਿਨ ਵਿੱਚ ਹੀ ਉਲਟਾ ਦਲਿਤ ਹਰਦੇਵ ਸਿੰਘ ਦੇ ਪਰਿਵਾਰ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਜਦੋ ਕੇ ਅਗਰ ਝਗੜੇ ਦੇ ਕੇਸ ਵਿਚ ਆਈ ਪੀ ਸੀ ਦੀ ਧਾਰਾ 750 ਦੇ ਤਹਿਤ ਦੋਵਾਂ ਪਾਰਟੀਆਂ ਉਪਰ ਹੀ ਕੇਸ ਦਰਜ ਕੀਤਾ ਜਾਂਦਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਨੇ ਇਕ ਹੀ ਪਾਰਟੀ ਉਪਰ ਕੇਸ ਦਰਜ ਕਰ ਦਿਤਾ ਹੈ ਉਕਤ ਝਗੜੇ ਦੌਰਾਨ ਬਣੀ ਵੀਡੀਓ ਵੀ ਪੀੜਤ ਪਰਿਵਾਰ ਵਲੋਂ ਜਾਰੀ ਕੀਤੀ ਗਈ ਹੁਣ ਉਕਤ ਪਰਿਵਾਰ ਅਤੇ ਅਕਾਲੀ ਨੇਤਾਵਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਕਿਹਾ ਕਿ ਸਿਆਸੀ ਦਬਾਵ ਦੇ ਚਲਦੇ ਇਕ ਤਰਫਾ ਹੋਈ ਪੁਲਿਸ ਕਾਰਵਾਈ ਨੂੰ ਲੈਕੇ ਪੀੜਤ ਦਲਿਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ

Leave a Reply

Your email address will not be published. Required fields are marked *