August 2, 2021

Aone Punjabi

Nidar, Nipakh, Nawi Soch

ਪਾਵਰਕਾਮ ਸੀ ਐੱਚ ਬੀ ਠੇਕਾ ਕਾਮਿਆਂ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਚੀਫ਼ ਇੰਜਨੀਅਰ ਜੋਨ ਦੀ ਕੋਠੀ ਦਾ ਮੋੜ ਵਿਖੇ ਰਾਤ ਸਮੇ ਕੀਤਾ ਘਿਰਾਉ

1 min read

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜ਼ੋਨ ਬਠਿੰਡਾ ਵੱਲੋਂ ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮਿਆਂ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਆਪਣੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਚੀਫ ਇੰਜਨੀਅਰ [ਜ਼ੋਨ ਬਠਿੰਡਾ] ਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਤੇ ਕਿਰਤ ਵਿਭਾਗ ਖਿਲਾਫ਼ ਮੌੜ ਮੰਡੀ ਵਿਖੇ ਚੀਫ ਇੰਜਨੀਅਰ ਦੀ ਕੋਠੀ ਦਾ ਘਿਰਾਉ ਕੀਤਾ।ਧਰਨਾ ਦਿੱਤਾ ਗਿਆ ਧਰਨੇ ਵਿੱਚ ਪਰਿਵਾਰਾਂ ਅਤੇ ਬੱਚਿਆਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ।ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ  ਤੇ ਪੰਜਾਬ ਸਰਕਾਰ ਨਿੱਜੀਕਰਨ ਦਾ ਹੱਲਾ ਸ਼ੁਰੂ ਕਰਕੇ ਠੇਕਾ ਕਾਮਿਆਂ ਦੀ ਭਾਰੀ ਲੁੱਟ ਕਰ ਰਹੀ ਹੈ।ਬਿਜਲੀ ਵਿਭਾਗ ਵਿਚ ਕੰਮ ਹੋਣ ਦੇ ਬਾਵਜੂਦ ਵੀ ਸੀ.ਐੱਚ.ਬੀ ਠੇਕਾ ਕਾਮਿਆਂ ਨੂੰ ਛਾਂਟੀ ਕਰਨ ਦੇ ਰਾਹ ਤੇ ਤੁਲੀ ਹੋਈ ਹੈ।ਘਰ ਘਰ ਰੁਜ਼ਗਾਰ ਦੇਣ ਵਾਲੀ ਪੰਜਾਬ ਸਰਕਾਰ ਨੇ ਠੇਕਾ ਕਾਮਿਆਂ ਨੂੰ ਘਰਾਂ ਨੂੰ ਤੋਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸ ਦੇ ਕਾਰਨ ਠੇਕਾ ਕਾਮਿਆਂ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਲਗਾਤਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ ਆਗੂਆਂ ਨੇ ਕਿਹਾ ਕਿ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜੇਕਰ ਪਾਵਰਕੌਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਹੋਏ ਫੈਸਲਿਆਂ ਨੂੰ ਲਾਗੂੂ ਨਾ ਕੀਤਾ ਤਾਂ 2 ਜੁਲਾਈ 2021 ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਟਿਆਲੇ ਵੱਲ ਕੂਚ ਕੀਤਾ ਜਾਵੇਗਾ

Leave a Reply

Your email address will not be published. Required fields are marked *

You may have missed