ਪਿਓ ਦੀ ਮੌਤ ਤੋਂ ਬਾਅਦ ਰੇਹੜੀ ਲਾ ਪਰਿਵਾਰ ਦਾ ਚਲਾ ਰਿਹਾ ਗੁਜਾਰਾ, ਕਿਤਾਬ ਪੜਨ ਦੀ ਉਮਰ ਚ ਚਲਾ ਰਿਹਾ 9 ਸਾਲ ਦਾ ਬੱਚਾ ਰੇਹੜੀ
1 min read

ਪਿਓ ਦੀ ਮੌਤ ਤੋਂ ਬਾਅਦ ਰੇਹੜੀ ਲਾ ਪਰਿਵਾਰ ਦਾ ਚਲਾ ਰਿਹਾ ਗੁਜਾਰਾ, ਕਿਤਾਬ ਪੜਨ ਦੀ ਉਮਰ ਚ ਚਲਾ ਰਿਹਾ 9 ਸਾਲ ਦਾ ਬੱਚਾ ਰੇਹੜੀ
ਕਹਿੰਦੇ ਨੇ ਮਜਬੂਰੀ ਸਭ ਸਿਖਾ ਦਿੰਦੀ ਹੈ ਲੁਧਿਆਣਾ ਵਿੱਚ ਵੀ ਇੱਕ ਅਜਿਹਾ ਹੀ ਨੂੰ ਸਾਲ ਦਾ ਬੱਚਾ ਹੈ ਜਿਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਜਿਸ ਤੋਂ ਬਾਅਦ ਛੋਟੀ ਉਮਰ ਚ ਹੀ ਉਸ ਦੇ ਨਿੱਕੇ ਮੋਢਿਆਂ ਤੇ ਪਰਿਵਾਰ ਦਾ ਵੱਡਾ ਭਾਰ ਪੈ ਗਿਆ..ਜਿਸ ਉਮਰ ਵਿੱਚ ਸਕੂਲ ਜਾਣਾ ਚਾਹੀਦਾ ਸੀ ਮੋਢੇ ਚ ਬੈਗ ਅਤੇ ਹੱਥ ਵਿੱਚ ਕਿਤਾਬਾਂ ਹੋਣ ਚਾਹੀਦੀਆਂ ਸੀ ਉਸ ਉਮਰ ਚ ਹੋ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ..ਬੱਚੇ ਨੇ ਦੱਸਿਆ ਕਿ ਉਹ ਆਪਣੀ ਭੈਣਾਂ ਅਤੇ ਮਾਤਾ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦਾ ਇਸ ਕਰਕੇ ਆਪ ਹੀ ਕੰਮ ਕਰ ਰਿਹਾ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਉਸ ਨੇ ਮਜਬੂਰੀ ਦੇ ਚਲਦਿਆਂ ਆਪਣੀ ਪੜ੍ਹਾਈ ਵੀ ਅੱਧ ਵਿਚਕਾਰ ਹੀ ਛੱਡ ਦਿੱਤੀ ਹੈ..ਲੋਕ ਤਰਸ ਦੇ ਆਧਾਰ ਤੇ ਉਸ ਦੀ ਮੱਦਦ ਕਰਨਾ ਚਾਹੁੰਦੇ ਹਨ ਪਰ ਉਹ ਆਪਣੀ ਮਿਹਨਤ ਸਦਕਾ ਹੀ ਘਰ ਦਾ ਖਰਚਾ ਚਲਾਉਣਾ ਚਾਹੁੰਦੇ..ਆਓ ਤੁਹਾਨੂੰ ਵੀ ਮਿਲਾਉਂਦੇ ਹਾਂ ਲੁਧਿਆਣਾ ਰੇਸ ਬੱਚਿਆਂ ਨਾਲ