May 8, 2021

Aone Punjabi

Nidar, Nipakh, Nawi Soch

ਪਿਛਲੇ ਦਿਨੀਂ ਮਲੋਟ ਕਾਂਡ ਵਿਚ ਕਿਸਾਨ ਆਗੂਆਂ ਤੇ ਹੋਏ ਪਰਚੇ ਦੇ ਸੰਬੰਧ ਵਿਚ ਪਿੰਡ ਫੱਕਰਸਰ ਥੇੜ੍ਹੀ ਵਿਚ ਹੋਈਆ ਵੱਡਾ ਇਕੱਠ ਦਰਜ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਵਿਢਾਂਗੇ ਵੱਡਾ ਸੰਘਰਸ਼ ਜਿਨ੍ਹਾਂ ਆਗੂਆਂ ਤੇ ਪਰਚੇ ਦਰਜ ਹੋਏ ਹਨ ਉਨ੍ਹਾਂ ਦਾ ਦੇਵਾਂਗੇ ਪੂਰਾ ਸਾਥ ਜੇਕਰ ਪੁਲਸ ਉਨ੍ਹਾਂ ਨੂੰ ਫੜਨ ਉਨ੍ਹਾਂ ਦੀ ਗਲੀ ਮੁਹੱਲੇ ਵਿੱਚ ਆਉਂਦੀ ਹੈ ਤਾਂ ਵਾਪਰ ਸਕਦੀ ਹੈ ਵੱਡੀ ਅਣਹੋਣੀ ਜਿਸ ਦਾ ਜ਼ਿੰਮੇਵਾਰ ਹੋਵੇਗਾ ਪ੍ਰਸ਼ਾਸਨ ਕਿਸਾਨ ਆਗੂ

1 min read

ਪਿਛਲੇ ਦਿਨੀਂ ਮਲੋਟ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨਾਲ ਹੋਈ ਕੁੱਟਮਾਰ ਦੇ
ਸੰਬੰਧ ਵਿਚ ਐੱਸ ਪੀ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਿਸਾਨ ਆਗੂਆਂ ਤੇ ਹੋਏ
ਦਰਜ ਮਾਮਲਿਆਂ ਦੇ ਸੰਬੰਧ ਵਿਚ ਪਿੰਡ ਫੱਕਰਸਰ ਥੇੜ੍ਹੀ ਵਿਚ ਕਿਸਾਨਾਂ ਵਲੋਂ ਵੱਡਾ ਇਕੱਠ
ਕਰਕੇ  ਜਿੱਥੇ ਦਰਜ ਪਰਚੇ ਰੱਦ ਕਰਾਉਣ ਦੀ ਮੰਗ ਕੀਤੀ ਕਿ ਉਥੇ ਹੀ ਉਨ੍ਹਾਂ ਕਿਹਾ ਕਿ
ਜੇਕਰ ਕਿਸਾਨ ਆਗੂਆਂ ਤੇ ਦਰਜ ਹੋਏ ਪਰਚੇ ਰੱਦ ਨਾ ਕੀਤੇ ਗਏ ਤਾਂ ਅਸੀਂ ਵੱਡਾ ਸੰਘਰਸ਼
ਵਿੱਢਣਗੇ  ਅਤੇ ਜੇਕਰ ਪੁਲੀਸ ਉਨ੍ਹਾਂ ਨੂੰ ਉਨ੍ਹਾਂ ਦੇ ਗਲੀ ਮੁਹੱਲਿਆਂ ਵਿਚ ਫੜਨ
ਆਉਂਦੀ ਹੈ ਤਾਂ ਕਿਸੇ ਵੇਲੇ ਵੀ ਵੱਡੀ ਅਣਹੋਣੀ ਹੋ ਸਕਦੀ ਹੈ  ਜਿਸ ਦਾ ਜ਼ਿੰਮੇਵਾਰ
ਸਿੱਧਾ ਸਿੱਧਾ ਪ੍ਰਸ਼ਾਸਨ ਹੋਵੇਗਾ  ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਆਗੂਆਂ ਤੇ ਪਰਚੇ
ਦਰਜ ਹੋਏ ਹਨ ਉਨ੍ਹਾਂ ਦਾ ਅਸੀਂ ਪੂਰਨ ਤੌਰ ਤੇ ਸਾਥ ਦੇਵਾਂਗੇ  ਉਨ੍ਹਾਂ ਕਿਹਾ ਕਿ ਇਹ
ਲੜਾਈ ਹੁਣ ਸਾਡੇ ਵਜੂਦ ਦੀ ਲੜਾਈ ਬਣ ਚੁੱਕੀ ਹੈ

Leave a Reply

Your email address will not be published. Required fields are marked *