May 8, 2021

Aone Punjabi

Nidar, Nipakh, Nawi Soch

ਪਿਛਲੇ ਦਿਨੀਂ ਵੇਸਣ ਦੇ ਵਪਾਰੀ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਨੇ ਲੁੱਟੇ ਸੀ 7 ਲੱਖ 20 ਹਜ਼ਾਰ ਰੁਪਏ  ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

1 min read

ਪਿਛਲੇ ਦਿਨੀਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰ ਸਾਇਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਇਕ ਥੋਕ ਦੇ ਵਪਾਰੀ ਕੋਲੋ 7 ਲੱਖ 20 ਹਜਾਰ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ। ਜਾਣਕਾਰੀ ਅਨੁਸਾਰ ਲੁੱਟ ਦਾ ਸ਼ਿਕਾਰ ਹੋਇਆ ਵਪਾਰੀ ਕੋਟਕਪੂਰਾ ਨਾਲ ਸਬੰਧਤ ਸੀ ਅਤੇ ਉਹ ਜ਼ੀਰਾ ਅਤੇ ਤਲਵੰਡੀ ਵਿਖੇ ਵੇਸਣ ਅਤੇ ਹੋਰ ਵਸਤਾਂ ਦੇ ਥੋਕ ਦਾ ਵਪਾਰ ਕਰਦਾ ਸੀ ਅਤੇ ਜ਼ੀਰਾ ਅਤੇ ਤਲਵੰਡੀ ਦੀਆਂ ਦੁਕਾਨਾਂ ਤੋਂ ਉਗਰਾਹੀ ਕਰਨ ਆਇਆ ਸੀ ਅਤੇ ਜਦ ਉਹ ਦੇਰ ਸ਼ਾਮ ਉਗਰਾਹੀ ਕਰਨ ਉਪਰੰਤ ਉਹ ਜ਼ੀਰਾ ਦੇ ਬੱਸ ਸਟੈਂਡ ਕੋਲੋਂ ਕੋਟਕਪੂਰਾ ਦੀ ਬੱਸ ਵਿੱਚ ਬੈਠਣ ਲੱਗਾ ਸੀ ਤਾਂ ਉਥੇ ਆਏ ਅਚਾਨਕ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਪੈਸਿਆਂ ਦਾ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਕੇ ਸੀ ਸੀ ਟੀਵੀ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਅਤੇ ਪੁਲਿਸ ਨੇ ਦੋ ਦੋਸ਼ੀ ਗੁਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਅਤੇ ਦੋ ਦੋਸ਼ੀ ਗਿਰਫਤ ਤੋਂ ਬਾਹਰ ਹਨ। ਜਿਨ੍ਹਾਂ ਪਾਸੋਂ ਪੁਲਿਸ ਨੇ 4 ਲੱਖ 70 ਹਜਾਰ ਰੁਪਏ ਬਰਾਮਦ ਕੀਤੇ ਹਨ। ਅਤੇ ਜਲਦ ਦੂਸਰੇ ਦੋ ਦੋਸ਼ੀਆਂ ਨੂੰ ਵੀ ਫੜਨ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *