October 5, 2022

Aone Punjabi

Nidar, Nipakh, Nawi Soch

ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਲੜਕੀਆਂਨਾਲ ਵਿਆਹ ਕਰਵਾ ਕੇ ਉਨ੍ਹਾਂ ਨਾਲ ਧੋਖਾ ਧੜੀ

1 min read

ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨਾਲ ਧੋਖਾ ਧੜੀ ਕਰਨ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਸਨ ਪਰ ਹੁਣ ਲਡ਼ਕੀਆਂ ਵਲੋਂ ਨੌਜਵਾਨਾਂ ਦੇ ਮਾਪਿਆਂ ਦੇ ਲੱਖਾਂ ਰੁਪਏ ਖਰਚਾ ਵਿਦੇਸ਼ ਪੁਜ ਕੇ ਮੁਕਰਨ ਦੇ ਮਾਮਲੇ ਰਫ਼ਤਾਰ ਫਡ਼੍ਹਦੇ ਜਾ ਰਹੇ ਹਨ। ਇਹੋ ਜਿਹਾ ਮਾਮਲਾ ਮਾਛੀਵਾਡ਼ਾ ਨੇਡ਼੍ਹਲੇ ਪਿੰਡ ਪੰਜੇਟਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਨੌਜਵਾਨ ਸੁਖਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ  ਨਵ-ਵਿਆਹੁਤਾ ਪਤਨੀ ’ਤੇ ਦੋਸ਼ ਲਗਾਇਆ ਕਿ ਉਸਦੇ ਮਾਪਿਆਂ ਦਾ 24 ਲੱਖ ਰੁਪਏ ਖਰਚਾ ਕੇ ਹੁਣ ਉਸਦੀ ਪਤਨੀ ਵਿਦੇਸ਼ ਬੁਲਾਉਣ ਤੋਂ ਮੁੱਕਰ ਗਈ। ਨੌਜਵਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸੰਦੀਪ ਕੌਰ ਨੇਡ਼੍ਹਲੇ ਹੀ ਪਿੰਡ ਦੀ ਵਸਨੀਕ ਹੈ ਜਿਸ ਦੀ ਆਈਲੈੱਟਸ ਕੀਤੀ ਹੋਣ ਕਰਕੇ ਵਿਚੋਲੇ ਨੇ ਰਿਸ਼ਤਾ ਕਰਵਾ ਦਿੱਤਾ ਕਿ ਕੈਨੇਡਾ ਭੇਜਣ ਤੇ ਪਡ਼੍ਹਾਈ ਦਾ ਖਰਚਾ ਲਡ਼ਕਾ ਪਰਿਵਾਰ ਕਰੇਗਾ ਅਤੇ ਵਿਆਹ ਤੋਂ ਬਾਅਦ ਲਡ਼ਕੀ ਵਿਦੇਸ਼ ਜਾ ਕੇ ਉਨ੍ਹਾਂ ਦੇ ਪੁੱਤਰ ਨੂੰ ਵੀ ਉੱਥੇ ਬੁਲਾ ਲਵੇਗੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਸੰਦੀਪ ਕੌਰ ਨਾਲ 5 ਫਰਵਰੀ 2020 ਨੂੰ ਵਿਆਹ ਹੋ ਗਿਆ ਅਤੇ ਉਸਦੇ ਪਿਤਾ ਵਲੋਂ ਇੱਕ ਪਲਾਟ ਵੇਚਣ ਤੋਂ ਇਲਾਵਾ ਵੱਡੀ ਭੈਣ ਦੇ ਵਿਆਹ ਲਈ ਬੈਂਕ ’ਚ ਰੱਖਿਆ ਪੈਸਾ ਵੀ ਨੂੰਹ ਦੀ ਕੈਨੇਡਾ ਵਿਖੇ ਕਾਲਜ ਫੀਸ, ਟਿਕਟ ਸਮੇਤ ਹੋਰ ਕਾਰਜ਼ਾਂ ਲਈ 24 ਲੱਖ ਰੁਪਏ ਖਰਚ ਕਰ ਦਿੱਤੇ। ਸੁਖਵਿੰਦਰ ਸਿੰਘ ਅਨੁਸਾਰ ਉਸਦੀ ਪਤਨੀ 7 ਮਹੀਨੇ ਸਹੁਰੇ ਘਰ ਰਹੀ ਅਤੇ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਦੋਂ ਅਗਸਤ ਮਹੀਨੇ ’ਚ ਸੰਦੀਪ ਕੌਰ ਵਿਦੇਸ਼ ਚਲੀ ਗਈ ਤਾਂ ਉਸ ਦੇ 10 ਦਿਨ ਬਾਅਦ ਹੀ ਉਸਨੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਗੱਲਬਾਤ ਕਰਨੀ ਘਟਾ ਦਿੱਤੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਸਹੁਰਾ ਸੰਦੀਪ ਕੌਰ ਦੇ ਵਿਦੇਸ਼ ਜਾਣ ਤੋਂ ਬਾਅਦ 4 ਲੱਖ ਰੁਪਏ ਹੋਰ ਮੰਗਣ ਲੱਗ ਪਿਆ ਜਿਸ ਤੋਂ ਉਨ੍ਹਾਂ ਨੇ ਕੁਝ ਇੰਨਕਾਰ ਕੀਤਾ। ਸਹੁਰੇ ਵਲੋਂ ਪੈਸੇ ਮੰਗਣ ਸਬੰਧੀ ਜਦੋਂ ਉਸਨੇ ਆਪਣੀ ਪਤਨੀ ਸੰਦੀਪ ਕੌਰ ਨਾਲ ਕੈਨੇਡਾ ਵਿਖੇ ਗੱਲ ਕੀਤੀ ਤਾਂ ਉਸਨੇ ਵੀ ਕਿਹਾ ਕਿ ਇਹ ਰਾਸ਼ੀ ਉਸਦੇ ਪਿਤਾ ਨੂੰ ਦੇ ਦਿੱਤੀ ਜਾਵੇ ਪਰ ਉਹ ਪਹਿਲਾਂ ਹੀ ਪਲਾਟ ਵੇਚ ਤੇ ਕਰਜ਼ੇ ਦੇ ਬੋਝ ਹੇਠਾਂ ਐਨੇ ਦਬੇ ਸਨ ਕਿ ਹੋਰ ਪੈਸੇ ਦੇਣ ਤੋਂ ਅਸਮਰੱਥ ਸਨ।

 ਕੈਨੇਡਾ ਗਈ ਸੰਦੀਪ ਕੌਰ ਨੇ ਕੁਝ ਦਿਨ ਗੱਲ ਕਰਨ ਤੋਂ ਬਾਅਦ ਉਸਦੇ ਮੋਬਾਇਲ ਨੰਬਰ ਨੂੰ ਬਲਾਕ ਕਰ ਦਿੱਤਾ। 

Leave a Reply

Your email address will not be published. Required fields are marked *