November 30, 2021

Aone Punjabi

Nidar, Nipakh, Nawi Soch

ਪਿੰਡ ਤਲਵੰਡੀ ਭੰਗੇਰੀਆਂ ਚ 17ਸਾਲਾ ਲੜਕੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਿਤ ।

1 min read
ਮ੍ਰਿਤਕ ਲੜਕੀ ਕੋਲੋਂ  ਸੁੂਸਾਈਡ ਨੋਟ ਬਰਾਮਦ   ==ਸੁਸਾਈਡ ਨੋਟ ਦੇ ਆਧਾਰ ਗੁਰੂਕੁਲ ਸਕੂਲ ਦੀ ਪ੍ਰਿਸੀਪਲ  ਦੀ ਬੇਟੀ ਤੇ ਸਕੂਲ ਟੀਚਰ ਤੇ ਥਾਰਾ 306 ਤਹਿਤ ਮਾਮਲਾ ਕੀਤਾ ਦਰਜ ।



ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਚ ਰਹਿ ਰਹੇ 17ਸਾਲਾ ਲੜਕੀ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ  ਲੜਕੀ ਕੋਲੋਂ  ਇਕ ਸੁੂਸਾਈਡ ਨੋਟ ਵੀ ਬਰਾਮਦ ਹੋਇਆ ਹੈ ।ਜਿਸ ਵਿੱਚ ਉਸ ਨੇ ਆਪਣੇ ਸਕੂਲ ਦੀ ਪ੍ਰਿੰਸੀਪਲ ਦੀ ਲੜਕੀ ਅਤੇ ਉਸੇ ਸਕੂਲ ਵਿੱਚ ਕੰਮ ਕਰ ਰਹੇ ਇਕ ਮਾਸਟਰ ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਹਨ । ਤੁਹਾਨੂੰ ਦੱਸ ਦਈਏ ਕਿ ਇਹ ਲੜਕੀ ਕੈਨੇਡੀਅਨ ਸਿਟੀਜ਼ਨ ਹੈ ਅਤੇ ਆਪਣੇ ਨਾਨਕੇ ਪਿੰਡ ਨਾਨਾ ਨਾਨੀ ਕੋਲ ਪਿਛਲੇ ਕਈ ਸਾਲਾਂ ਤੋਂ ਰਹਿ ਰਹੀ ਸੀ  । ਲੜਕੀ ਨੇ ਆਪਣੇ ਸੁੂਸਾਈਡ ਨੋਟ ਵਿੱਚ ਆਪਣੇ ਮੋਬਾਇਲ ਦਾ ਪਾਸਵਰਡ ਵੀ ਲਿਖਿਆ ਹੈ ਅਤੇ ਇਹ ਵੀ ਲਿਖਿਆ ਹੈ ਕਿ ਮੇਰੇ ਫੋਨ ਦੇ ਸਕਰੀਨ ਛੋਟ ਵਾਲੇ ਫੋਲਡਰ ਵਿੱਚ ਸਾਰੀ ਅਸਲੀਅਤ ਹੈ ਫਿਲਹਾਲ ਪੁਲਸ ਵੱਲੋਂ ਸੁੂਸਾਈਡ ਨੋਟ ਦੇ ਆਧਾਰ ਤੇ ਦੋ ਜਣਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਪੁਲਿਸ ਕਰ ਰਹੀ ।



ਮ੍ਰਿਤਕ ਲੜਕੀ ਦੇ ਨਾਨੇ ਨੇ ਦੱਸਿਆ ਕਿ ਮੇਰੀ ਦੋਹਤੀ ਖੁਸ਼ਪ੍ਰੀਤ ਕੌਰ ਦਾ ਕੈਨੇਡਾ ਵਿੱਚ ਜਨਮ ਹੋਣ ਤੋਂ ਬਾਅਦ ਉਹ ਇੱਥੇ ਹੀ ਸਾਡੇ ਕੋਲ ਰਹਿ ਰਹੀ ਸੀ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਉਹ ਮੋਗਾ ਦੇ ਪਿੰਡ ਮਹਿਣਾ ਕੋਲ ਸਥਿਤ ਗੁਰੂਕੁਲ ਸਕੂਲ ਵਿਚ  ਪੜ੍ਹਦੀ ਸੀ ਇਸ ਤੋਂ ਪਹਿਲਾਂ ਵੀ ਉਸ ਨੇ ਮੈਨੂੰ ਦੱਸਿਆ ਸੀ ਕਿ ਪ੍ਰਿੰਸੀਪਲ ਦੀ ਲੜਕੀ ਉਸ ਨੂੰ ਤੰਗ ਪਰੇਸ਼ਾਨ ਕਰਦੀ ਹੈ  ਅਤੇ ਇਸ ਬਾਬਤ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਮਿਲ ਕੇ ਆਏ ਸਨ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਵੱਲੋਂ ਭਰੋਸਾ ਦਿਵਾਇਆ ਗਿਆ  ਕਿ ਇਸ ਤਰ੍ਹਾਂ ਦੀ ਸ਼ਿਕਾਇਤ ਫਿਰ ਕਦੇ ਨਹੀਂ  ।ਉਥੇ ਹੀ ਲੜਕੀ ਦੇ ਮਾਮੇ ਨੇ ਦੱਸਿਆ ਕਿ  ਪਿਛਲੇ ਤਿੰਨ ਮਹੀਨਿਆਂ ਤੋਂ ਲਾਕਡਾਊਨ ਕਾਰਨ ਸਕੂਲ ਬੰਦ ਸੀ ਪਰ ਪ੍ਰਿੰਸੀਪਲ ਦੀ ਲੜਕੀ ਅਤੇ ਇਕ ਮਾਸਟਰ ਵੱਲੋਂ ਜਬਰਨ ਉਸ ਨੂੰ ਸਕੂਲ ਬੁਲਾਇਆ ਜਾਂਦਾ ਸੀ ਅਤੇ ਕਈ ਵਾਰ ਘਰ ਆ ਕੇ ਵੀ ਉਸਨੂੰ ਲੈ ਜਾਂਦੇ ਸੀ  । ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਪੁਲਸ ਸਖਤ ਤੋਂ ਸਖਤ ਕਾਰਵਾਈ ਕਰੇ  ।

Leave a Reply

Your email address will not be published. Required fields are marked *