ਪੀ ਐੱਸ ਪੀ ਸੀ ਐਲ ਦੱਖਣੀ ਪੰਜਾਬ ਦੇ ਚੀਫ ਇੰਜਨੀਅਰ ਰਵਿੰਦਰ ਸਿੰਘ ਸੈਣੀ ਨੇ ਅੱਜ ਬਰਨਾਲਾ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ
1 min read

ਪੰਜਾਬ ਅੰਦਰ ਚੱਲ ਰਹੀ ਬਿਜਲੀ ਦੀ ਕਮੀ ਕਾਰਨ ਬਿਜਲੀ ਵਿਭਾਗ ਅੰਦਰ ਸੁਧਾਰ ਕਰਕੇ ਬਿਜਲੀ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਕੋਈ ਮੁਸਕਿਲ ਪੇਸ਼ ਨਾ ਆਵੇ ਓਹਨਾਂ ਕਿਹਾ ਕਿ ਜਿਥੇ ਕਿਤੇ ਵੀ ਸਪਲਾਈ ਵਿੱਚ ਵਾਰ ਵਾਰ ਨੁਕਸ ਪੈਂਦਾ ਹੈ ਉਨ੍ਹਾਂ ਥਾਵਾਂ ਨੂੰ ਨੋਟ ਕੀਤਾ ਜਾਵੇਗਾ, ਗਰਮੀ ਦਾ ਮੌਸਮ ਖ਼ਤਮ ਹੁੰਦਿਆਂ ਹੀ ਉਨ੍ਹਾਂ ਏਰੀਆ ਵਿੱਚ ਮੁਰੰਮਤ ਦੇ ਕੰਮ ਚਾਲੂ ਕੀਤੇ ਜਾਣਗੇ
ਪ੍ਰੈੱਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਇਕ ਕੱਟ ਤਾਂ ਪਟਿਆਲਾ ਪਾਵਰ ਕੰਟਰੋਲਰ ਵੱਲੋਂ ਲਾਏ ਜਾਂਦੇ ਹਨ ਜੋ ਕਿ ਸ਼ਡਿਊਲਡ ਹੁੰਦੇ ਹਨ। ਪ੍ਰੰਤੂ ਕਈ ਵਾਰੀ ਲਾਈਨ ਵਿੱਚ ਫਾਲਟ ਪੈ ਜਾਣ ਕਾਰਨ ਵੀ ਸਪਲਾਈ ਬੰਦ ਹੋ ਜਾਂਦੀ ਹੈ। ਕਿਉਂਕਿ ਗਰਮੀ ਦੇ ਮੌਸਮ ਵਿੱਚ ਗਰਿੱਡ ਵਿੱਚ ਲੱਗੀ ਮਸ਼ੀਨਰੀ ਗਰਮ ਹੋਣ ਕਾਰਨ ਟਰਿਪ ਕਰ ਜਾਂਦੀ ਹੈ। ਆਬਾਦੀ ਵਿੱਚੋਂ ਲੰਘ ਰਹੀਆਂ 66 ਕੇਵੀ ਲਾਈਨਾਂ ਦੇ ਸਬੰਧੀ ਪੁੱਛੇ ਗਏ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਕਦੇ ਵੀ ਕੋਈ 66 ਕੇ ਵੀ ਲਾਈਨ ਆਬਾਦੀ ਉੱਪਰ ਦੀ ਨਹੀਂ ਲੰਘਾਈ ਜਾਂਦੀ ਪ੍ਰੰਤੂ ਲੋਕਾਂ ਵੱਲੋਂ ਬਾਅਦ ਵਿਚ ਇਨ੍ਹਾਂ ਲਾਈਨਾਂ ਦੇ ਨੀਚੇ ਮਕਾਨ ਬਣਾ ਲਏ ਜਾਂਦੇ ਹਨ। ਜਿਸ ਕਾਰਨ ਵੱਡੇ ਹਾਦਸੇ ਵਾਪਰ ਜਾਂਦੇ ਹਨ । ਅਸੀਂ ਉਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਨੋਟਿਸ ਕੱਢ ਕੇ ਕਾਰਵਾਈ ਕਰ ਰਹੇ ਹਾਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ। ਬਰਨਾਲਾ ਜ਼ਿਲ੍ਹੇ ਅੰਦਰ ਉਨ੍ਹਾਂ ਦੋ ਨਵੇਂ ਸਬ ਸਟੇਸ਼ਨਾਂ ਫਰਵਾਹੀ ਅਤੇ ਖੁੱਡੀ ਕਲਾਂ ਵਿੱਚ ਲਾਉਣ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਤੋਂ ਨਵੇਂ ਸਬਸਟੇਸ਼ਨ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ ਮਾਰਚ 2023 ਤੱਕ ਚਾਲੂ ਕਰ ਦਿੱਤੇ ਜਾਣਗੇ। ।
ਇਸ ਸਮੇਂ ਐਕਸੀਅਨ ਸੰਦੀਪ ਗਰਗ ਬਰਨਾਲਾ , ਐਕਸੀਅਨ ਗਗਨਦੀਪ ਸਿੰਘ , ਐਸ ਡੀ ਓ ਪੁਸ਼ਪਿੰਦਰ ਕੁਮਾਰ, ਐੱਸ ਡੀ ਓ ਵਿਕਾਸ ਸਿੰਗਲਾ , , ਤੇਜ਼ ਬਾਂਸਲ ਐੱਸ ਈ ਬਰਨਾਲਾ ਬੇਅੰਤ ਸਿੰਘ ਐਕਸੀਅਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ