May 17, 2022

Aone Punjabi

Nidar, Nipakh, Nawi Soch

ਪੀ ਪੀ ਕਿੱਟਾ ਟਾਈਪ ਕੱਪੜੇ ਪਾ ਕੇ ਚੋਰਾਂ ਨੇ ਗਿੱਦੜਬਾਹਾ ਵਿੱਚ ਸਵੇਰੇ ਚਾਰ ਵਜੇ ਤੋਂ ਪੰਜ ਵਜੇ ਤਕ ਤਿੰਨ ਮੈਡੀਕਲ ਸਟੋਰਾਂ ਦੇ ਤੋੜੇ ਤਾਲੇ

1 min read
ਬੀਤੀ ਰਾਤ ਚੋਰਾਂ ਨੇ ਗਿੱਦੜਬਾਹਾ ਵਿਖੇ ਵੱਖ ਵੱਖ ਜਗ੍ਹਾ ਸਥਿਤ ਤਿੰਨ ਮੈਡੀਕਲ ਸਟੋਰਾਂ
ਦੇ ਤਾਲੇ ਤੋੜ ਕੇ ਨਗਦੀ ਚੋਰੀ ਕਰ ਲਈ। ਇਕ ਦੁਕਾਨ ਦੇ ਸ਼ਟਰ ਤੋੜਣ ਦੀ ਇਕ ਸੀਸੀਟੀਵੀ
ਫੂਟੇਜ਼ ਵੀ ਸਾਹਮਣੇ ਆਈ ਹੈ। ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੰਘ ਮੈਡੀਕਲ ਹਾਲ
ਭਾਰੂ ਰੋਡ ਦੇ ਮਾਲਿਕ ਰਵਿੰਦਰ ਸਿੰਘ ਬਾਂਸਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ
ਆਪਣੀ ਦੁਕਾਨ ਨੂੰ 10 ਵਜੇ ਬੰਦ ਕਰਕੇ ਘਰ ਚਲੇ ਗਏ ਅਤੇ ਸਵੇਰੇ ਕਰੀਬ 7 ਵਜੇ ਉਨ੍ਹਾਂ
ਨੂੰ ਦੁਕਾਨ ਦੇ ਗੁਆਂਢੀ ਪਿੰਟੂ ਮਿੱਤਲ ਨੇ ਉਸਦੀ ਦੁਕਾਨ ਦਾ ਸ਼ਟਰ ਟੁੱਟਾ ਹੋਣ ਸੰਬੰਧੀ
ਸੂਚਨਾ ਦਿੱਤੀ, ਜਿਸ ਤੇ ਉਨ੍ਹਾਂ ਦੁਕਾਨ ਤੇ ਜਾ ਦੇਖਿਆ ਤਾਂ ਦੁਕਾਨ ਦੇ ਗੱਲੇ ਵਿਚ ਪਏ
ਕਰੀਬ 8-10 ਹਜ਼ਾਰ ਰੁਪਏ ਗਾਇਬ ਸਨ, ਜਦੋਂ ਕਿ ਚੋਰ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ
ਦਾ ਡੀਵੀਆਰ ਵੀ ਚੋਰੀ ਕਰਕੇ ਲੈ ਗਏ ਅਤੇ ਜਾਂਦੇ ਸਮੇਂ ਦੁਕਾਨ ਦੇ ਬਾਹਰ ਲੱਗੇ ਦੋ
ਸੀਸੀਟੀਵੀ ਕੈਮਰੇ ਤੋੜ ਗਏ। ਇਸੇ ਤਰ੍ਹਾਂ ਰੌਸ਼ਨ ਮਾਰਕਿਟ ਸਥਿਤ ਇਕ ਹੋਰ ਮੈਡੀਕਲ
ਦਵਾਈਆਂ ਦੀ ਦੁਕਾਨ ਪਾਰਸ ਫਾਰਮਾ ਦੇ ਵੀ ਚੋਰਾਂ ਨੇ ਤਾਲੇ ਅਤੇ ਸ਼ਟਰ ਤੋੜੇ ਅਤੇ ਇਸ
ਦੁਕਾਨ ਵਿਚੋਂ ਕਰੀਬ 550/- ਰੁਪਏ ਨਗਦੀ ਚੋਰੀ ਕਰਕੇ ਲੈ ਗਏ। ਚੋਰਾਂ ਵੱਲੋਂ ਸ਼ਟਰ ਤੋੜਣ
ਦੀ ਘਟਨਾ ਪਾਰਸ ਫਾਰਮਾ ਨਾਮੀ ਉਕਤ ਦੁਕਾਨ ਦੇ ਨਾਲ ਸਥਿਤ ਦੁਕਾਨ ਦੇ ਸੀਸੀਟੀਵੀ ਕੈਮਰੇ
ਵਿਚ ਕੈਦ ਹੋ ਗਈ, ਜਿਸ ਵਿਚ ਇਕ ਸਵਿਫਟ ਕਾਰ ਵਿਚੋਂ ਕੁਝ ਵਿਅਕਤੀ ਮੂੰਹ ਸਿਰ ਮਾਸਕ ਅਤੇ
ਹੂਡੀਜ਼ ਨਾਲ ਢੱਕੇ ਹੋਏ ਬਾਹਰ ਨਿਕਲਦੇ ਹਨ ਹਨ ਅਤੇ ਰਾਡ ਦੀ ਮਦਦ ਨਾਲ ਸ਼ਟਰ ਨੂੰ ਤੋੜਦੇ
ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਚੋਰਾਂ ਨੇ ਗਾਂਧੀ ਚੌਂਕ ਵਿਖੇ ਸਥਿਤ ਜੈਨ ਮੈਡੀਕਲ
ਹਾਲ ਦੇ ਸ਼ਟਰ ਤੋੜੇ ਅਤੇ ਦੁਕਾਨ ਵਿਚ ਪਈ ਕਰੀਬ 80 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ
ਹੋ ਗਏ। ਚੋਰਾਂ ਨੇ ਉਕਤ ਦੁਕਾਨ ਦੇ ਨਾਲ ਸਥਿਤ ਡਾਕਟਰ ਜਗਦੀਸ਼ ਦੇ ਹਸਪਤਾਲ ਨੂੰ
ਜਾਂਦੀਆਂ ਪੌੜੀਆਂ ਨੂੰ ਪਹਿਲਾਂ ਬਾਹਰੋਂ ਬੰਦ ਕਰ ਦਿੱਤਾ, ਤਾਂ ਜੋ ਹਸਪਤਾਲ ਵਿਚ ਮੌਜੂਦ
ਸਟਾਫ ਨੂੰ ਚੋਰੀ ਬਾਰੇ ਪਤਾ ਨਾ ਲੱਗ ਜਾਵੇ।  ਇਸ ਤੋਂ ਇਲਾਵਾ ਚੋਰਾਂ ਨੇ ਧਰਮਸ਼ਾਲਾ
ਚੌਂਕ ਨੇੜੇ ਸਥਿਤ ਇਕ ਜਰਨਲ ਸਟੋਰ ਦੇ ਤਾਲੇ ਤੋੜਣ ਦੀ ਵੀ ਅਸਫਲ ਕੋਸ਼ਿਸ਼ ਕੀਤੀ।
ਵਰਣਨਯੋਗ ਹੈ ਕਿ ਉਕਤ ਘਟਨਾਵਾਂ ਨੂੰ ਸਵੇਰੇ 4:20 ਤੋਂ 4:40 ਦੇ ਦਰਮਿਆਨ ਅੰਜਾਮ
ਦਿੱਤਾ ਗਿਆ। ਪੀੜ੍ਹਿਤ ਦੁਕਾਨਦਾਰਾਂ ਨੇ ਚੋਰੀ ਸੰਬੰਧੀ ਸੂਚਨਾ ਥਾਣਾ ਗਿੱਦੜਬਾਹਾ
ਪੁਲਿਸ ਨੂੰ ਦੇ ਦਿੱਤੀ ਹੈ। ਜਦੋਂ ਇਸ ਸੰਬੰਧੀ ਐਸਐਚਓ ਹਰਜੀਤ ਸਿੰਘ ਮਾਨ ਨਾਲ ਗੱਲਬਾਤ
ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਫੂਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ
ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *