ਪੁਲਿਸ ਨੇ 9 ਸਾਲਾਂ ਬੱਚੀ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਇਆ, ਮਾਤਾ-ਪਿਤਾ ਨੂੰ ਕੀਤਾ ਕਾਬੂ
1 min read

ਲੁਧਿਆਣਾ ਦੇ ਥਾਣਾ ਲਾਡੋਵਾਲ ਦੀ ਪੁਲਿਸ ਨੇ 9 ਸਾਲਾਂ ਬੱਚੀ ਦੇ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ, ਮ੍ਰਿਤਕ ਬੱਚੇ ਦੀ ਮਾਂ ਅਤੇ ਪਿਤਾ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ 9 ਸਾਲਾਂ ਬੱਚੇ ਦੀ ਸ਼ੱਕੀ ਹਲਾਤਾਂ ਦੇ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਦਕਿ ਉਸ ਦੇ ਪਰਿਵਾਰਕ ਮੈਂਬਰ ਨੇ ਪੁਲਿਸ ਨੂੰ ਇਹ ਬਿਆਨ ਲਿਖਾਇਆ ਸੀ ਤੇ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਸ਼ੱਕ ਦੇ ਆਧਾਰ ਤੇ ਜਦੋਂ ਪੁਲੀਸ ਨੇ ਪੋਸਟਮਾਰਟਮ ਕਰਾਇਆ ਤਾਂ ਪਤਾ ਲੱਗਿਆ ਕਿ ਬੱਚੇ ਦੀ ਮੌਤ ਗਲਾ ਦਬਾਉਣ ਕਾਰਨ ਹੋਈ ਹੈ ਅਤੇ ਜਦੋਂ ਪੁਲਿਸ ਨੇ ਉਸ ਦੇ ਮ੍ਰਿਤਕ ਬੱਚੇ ਦੇ ਮਾਂ-ਬਾਪ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਨੇ ਆਪਣਾ ਜੁਰਮ ਕਬੂਲ ਕਰ ਲਏ।