Skip to content
ਲੁਧਿਆਣਾ ਕੇ ਟਿੱਬਾ ਥਾਣੇ ਵਿਚ ਤਾਇਨਾਤ ਪੁਲਿਸ ਮੁਲਾਜਿਮ ਦੀ ਪ੍ਰਾਈਵੇਟ ਗੱਡੀ ਦੇ ਥੱਲੇ ਆਉਣ ਨਾਲ਼ ਇਕ 6 ਸਾਲ ਦੀ ਬਚੀ ਦੀ ਮੌਤ ਹੋ ਗਈ, ਜਿਸਤੋਂ ਬਾਅਦ ਗੁਸੇ ਵਿਚ ਆਏ ਮੁਹੱਲਾ ਨਿਵਾਸੀਆਂ ਵਲੋਂ ਧਰਨਾ ਦਿਤਾ ਗਿਆ, ਜਾਣਕਾਰੀ ਦੇ ਮੁਤਾਬਿਕ ਬਚੀ ਦੁਕਾਨ ਤੋਂ ਸਮਾਨ ਲੈਣ ਗਈ ਸੀ ਕਿ ਪਿੱਛੋਂ ਆ ਰਹੀ ਤੇਜ ਰਫਤਾਰ ਗੱਡੀ ਨੇ ਕੁਚਲ ਦਿਤਾ, ਜਿਸ ਨਾਲ਼ ਬਚੀ ਦੀ ਮੌਤ ਹੀ ਗਈ, ਮੌਕੇ ਤੇ ਮੌਜੂਦ ਲੋਕਾਂ ਨੇ ਦਸਿਆ ਕਿ ਗੱਡੀ ਪੁਲਿਸ ਮੁਲਾਜਿਮ ਚਲਾ ਰਿਹਾ ਸੀ, ਥਾਣਾ ਟਿੱਬਾ ਦੇ ਐਸ ਐਚ ਓ ਨੇ ਬਚੀ ਦੀ ਮੌਤ ਦੀ ਪੁਸ਼ਟੀ ਕਰ ਦਿਤੀ, ਉਨ੍ਹਾਂ ਕਿਹਾ ਕਿ ਅਜੇ ਮ੍ਰਿਤਕ ਪਰਿਵਾਰ ਵਲੋਂ ਕਿਸੀ ਨੇ ਬਿਆਨ ਦਰਜ ਨਹੀਂ ਕਰਵਾਏ, ਬਿਆਨ ਤੋਂ ਬਾਦ ਕਾਰਵਾਈ ਕੀਤੀ ਜਾਏਗੀ, ਪਰ ਉਨ੍ਹਾਂ ਕੈਮਰੇ ਅੱਗੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।ਸੂਤਰਾਂ ਦੇ ਮੁਤਾਬਿਕ ਪੁਲਿਸ ਵਲੋਂ ਮੁਲਾਜਿਮ ਨੂੰ ਬੱਚਾਣ ਲਈ ਪੀੜਤ ਪਰਿਵਾਰ ਨਾਲ਼ ਸਮਝੌਤਾ ਕਰਨ ਦੀ ਗੱਲ ਚਲ ਰਹੀ ਹੈ, ਬਚੀ ਦਾ ਨਾਮ ਦੇਵੀਕਾ ਉਮਰ 6 ਸਾਲ ਹੈ ਪਿਤਾ ਦਾ ਨਾਮ ਲਲਿਤ ਹੈ ਅਤੇ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ , ਬੱਚੀ ਦਾ ਪਿਤਾ ਕਵਾੜ ਦਾ ਕੰਮ ਕਰਦਾ ਹੈ, ਅਤੇ ਉਸਦੀਆਂ ਤਿਨ ਬੇਟੀਆਂ ਹਨ, ਜਿਸ ਨਾਲ਼ ਹਾਦਸਾ ਹੋਇਆ ਉਹ ਸਭ ਤੋਂ ਵੱਡੀ ਬੇਟੀ ਸੀ l
Related