ਪੁਲਿਸ ਜ਼ਿਲ੍ਹਾ ਖੰਨਾ ਨੈਸ਼ਨਲ ਹਾਈਵੇ ਤੇ ਬੀਜਾ ਦੇ ਪੁਲ ਉਪਰ ਇਕ ਨੌਜਵਾਨ ਲੜਕੀ ਦੇ ਭੇਦਭਰੇ ਹਾਲਾਤਾਂ ਵਿਚ ਅੱਗ ਨਾਲ ਸੜ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ
1 min read
ਲਕੜੀ ਦੇ ਪਿਤਾ ਭਜਨ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਭੱਠਲ ਹੈ ਜੋ ਕੇ ਦੋਰਾਹਾ ਚ ਪੈਂਦਾ ਹੈ ਤੇ ਮੇਰੀ ਲੜਕੀ ਦਾ ਨਾਮ ਮਨਪ੍ਰੀਤ ਕੌਰ ਹੈ, ਉਸਦੀ ਉਮਰ ਕਰੀਬ 31 ਸਾਲ ਦੀ ਸੀ ਅਤੇ ਮੇਰੇ 7 ਬੱਚੇ ਹਨ। ਮਨਪ੍ਰੀਤ ਅੱਜ ਸਵੇਰੇ 7 ਵਜੇ ਰੁਜ਼ਗਾਰ ਦੀ ਭਾਲ ਵਿਚ ਘਰੋਂ ਨਿਕਲੀ ਸੀ। ਘਰ ਵਿਚ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਹੀਂ ਜਿਸ ਕਾਰਨ ਏਨਾ ਵੱਡਾ ਕਦਮ ਚੁਕਿਆ। ਓਥੇ ਹੀ ਪਿੰਡ ਦੇ ਨੰਬਰਦਾਰ ਦੇ ਜਾਣਕਾਰੀ ਦਿੰਦਿਆ ਦਸਿਆ ਕਿ ਇਸ ਘਟਨਾ ਦਾ ਪ੍ਰਸ਼ਾਸਨ ਵਲੋਂ ਸੂਚਨਾ ਦੇਣ ਤੇ ਪਤਾ ਲਗਿਆ। ਜਿਸ ਤੋਂ ਅਸੀਂ ਏਥੇ ਪੁਜੇ ਹਾਂ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਿਆ।ਮੌਕੇ ਤੇ ਪੁਜੇ ਡੀ ਐਸ ਪੀ ਰਾਜਨ ਪਰਮਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਬਣੇ ਲੋਹੇ ਦੇ ਪੁਲ ਤੇ ਇਕ ਮਨਪ੍ਰੀਤ ਨਾਮ ਦੀ ਲੜਕੀ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਸਾਡੇ ਥਾਣੇਦਾਰ ਨੇ ਮੌਕੇ ਤੇ ਪੁੱਜ ਕੇ ਬੂਜਾਇਆ ।ਤੇ ਉਹਨਾ ਕਿਹਾ ਕਿ ਹਰ ਪਹਿਲੋਂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।