September 29, 2022

Aone Punjabi

Nidar, Nipakh, Nawi Soch

ਪੁਲੀਸ ਅਧਿਕਾਰੀ ਵਲੋਂ ਨਸ਼ਾ ਵੇਚਣ ਸਮੇਤ ਹੋਰਨਾਂ ਕਈ ਮਾਮਲਿਆਂ ਵਿਚ ਲੋੜੀਂਦਾ ਮੁਲਾਜ਼ਮ ਪੁਲੀਸ ਨੂੰ ਫੜਾਉਣ ਤੇ ਪੁਲੀਸ ਆਪਣੇ ਹੀ ਅਧਿਕਾਰੀ ਨੂੰ ਕਰਨ ਲੱਗੀ ਪ੍ਰੇਸ਼ਾਨ

1 min read

ਜ਼ਿਲ੍ਹਾ ਤਰਨਤਾਰਨ ਜਿੱਥੇ ਪੰਜਾਬ ਭਰ ਵਿਚੋਂ ਸਭ ਤੋ ਵੱਧ ਨਸ਼ਿਆਂ ਦਾ ਬੋਲਬਾਲਾ ਹੈ ਉਸੇ ਹੀ ਜ਼ਿਲ੍ਹੇ ਦੇ ਬਲਾਕ ਭਿੱਖੀਵਿੰਡ ਦੇ ਪਿੰਡ ਕੁੱਲਾ ਦਾ ਵਸਨੀਕ ਬਲਵਿੰਦਰ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਰਾਜਸੀ ਸਕੱਤਰ ਰਹੇ ਤੇਜ਼ ਪ੍ਰਤਾਪ ਸਿੰਘ ਬਾਠ ਦਾ ਬਤੌਰ ਏਐੱਸਆਈ ਸਕਿਉਰਿਟੀ ਗਾਰਡ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ  ਅਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਉਸ ਵਲੋਂ 10-11 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਕੁੱਲਾ ਦੇ ਕਾਲੂ ਨਾਂ ਦੇ ਵਿਅਕਤੀ ਜੋ ਮੌਜੂਦਾ ਪਿੰਡ ਦੇ ਸਰਪੰਚ ਰਾਜਵੰਤ ਸਿੰਘ ਦਾ ਭਤੀਜਾ ਹੈ ਅਤੇ ਜਸਬੀਰ ਸਿੰਘ ਦਾ ਲੜਕਾ ਹੈ ਅਤੇ ਉਸ ਖਿਲਾਫ ਨਸ਼ੇ ਸਮੇਤ ਹੋਰ ਕਈ ਸੰਗੀਨ ਧਰਾਵਾਂ ਦੇ ਮਾਮਲੇ ਦਰਜ ਹਨ ਅਤੇ ਉਸਨੂੰ ਸ਼ੱਕ ਸੀ ਕਿ ਉਸ ਦਿਨ ਉਸ ਕੋਲ ਕੁਝ ਨਸ਼ੀਲਾ ਸਮਾਨ ਹੋ ਸਕਦਾ ਹੈ ਉਸ ਕੱਚਾ ਪੱਕਾ ਥਾਣੇ ਵਿਚ ਪੁਲੀਸ ਨੂੰ ਫੋਨ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਵਾ ਦਿੱਤਾ।

ਉਸੇ ਰਾਤ ਉਸਨੇ ਤੜਕਸਾਰ ਪੁਲੀਸ ਨੂੰ ਫੋਨ ਕੀਤਾ ਕਿ ਕੁਝ ਸ਼ੱਕੀ ਵਿਅਕਤੀ ਪਿੰਡ ਵਿਚ ਘੁੰਮ ਰਹੇ ਹਨ ਜਿੰਨ੍ਹਾਂ ਕੋਲੋ ਹੋਰ ਨਸ਼ੀਲਾ ਸਮਾਨ ਭਾਰੀ ਮਾਤਰਾ ਵਿਚ ਬਰਾਮਦ ਹੋ ਸਕਦਾ ਹੈ ਉਸ ਲਈ ਐੱਸਐਚਓ ਕੱਚਾ ਪੱਕਾ,ਡੀਐੱਸਪੀ ਭਿੱਖੀਵਿੰਡ ਅਤੇ ਰੀਡਰ ਡੀਐੱਸਪੀ ਭਿੱਖੀਵਿੰਡ ਨੂੰ ਫੋਨ ਕੀਤੇ ਪਰ ਕਿਸੇ ਨਾ ਫੋਨ ਨਹੀਂ ਚੁੱਕਿਆ ਜਦ ਥਾਣੇ ਦੇ ਏਐੱਸਆਈ ਜਿਸਦਾ ਉਹ ਸਹੀ ਨਾਮ ਨਹੀਂ ਜਾਣਦੇ ਉਸ ਨਾਲ ਗੱਲ ਕਰਨ ਤੇ ਉਸਨੇ ਬਲਵਿੰਦਰ ਸਿੰਘ ਕਿਹਾ ਕਿ ਉਹ ਪੁਲੀਸ ਨੂੰ ਪ੍ਰੇਸ਼ਾਨ ਕਰ ਰਿਹਾ ਅਤੇ ਉਹ ਉਸ ਖਿਲਾਫ ਕਾਰਵਾਈ ਕਰੇਗਾ ਨਾਲ ਉਸਨੇ ਕਿਹਾ ਕਿ ਜਿਸ ਦਿਨ ਉਸ ਵਲੋਂ ਕਾਲੂ ਨਾਂ ਦੇ ਵਿਅਕਤੀ ਨੂੰ ਪੁਲੀਸ ਕੋਲ ਕਾਬੂ ਕਰਵਾਇਆ ਸੀ ਉਸਨੇ ਪਿੰਡ ਵਿਚ ਗੋਲੀਆਂ ਚਲਾਈਆਂ ਸਨ ਜਿਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਅਤੇ ਹੋਰਨਾਂ ਨੇ ਉਨ੍ਹਾਂ ਪਾਸ ਕੀਤੀ ਜਿਸ ਦੇ ਚੱਲਦੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਹ ਉਸਨੂੰ ਕਾਬੂ ਕਰਨ ਆ ਰਿਹਾ ਹੈ 

ਅੱਜ ਬਲਵਿੰਦਰ ਸਿੰਘ ਜਿਸਨੂੰ ਪੁਲੀਸ ਪ੍ਰੇਸ਼ਾਨ ਕਰ ਰਹੀ ਹੈ ਉਸ ਵਲੋਂ ਆਪਣੀ ਗ੍ਰਿਫਤਾਰੀ ਦੇਣ ਲਈ ਥਾਣਾ ਕੱਚਾ ਪੱਕਾ ਪੁੱਜੇ ਪਰ ਪੁਲੀਸ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਪੁਲਿਸ ਕਿਤੇ ਨਾ ਕਿਤੇ ਉਕਤ ਮੁਲਜ਼ਮਾਂ ਦੀ ਮਦਦ ਕਰ ਰਹੀ ਅਤੇ ਉਨ੍ਹਾਂ ਦਾ ਬਚਾਅ ਕਰ ਅਤੇ ਕਾਬੂ ਕੀਤੇ ਮੁਲਜ਼ਮ ਖਿਲਾਫ ਵੀ ਇਸੇ ਕਰਕੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ 

ਥਾਣੇ ਵਿਚ ਮੌਜੂਦ ਮੁਨਸ਼ੀ ਹਰਮਨਦੀਪ ਸਿੰਘ ਕੋਲੋ ਜਾਣਕਾਰੀ ਲੈਣ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਾਲੂ ਨਾਂ ਵਿਅਕਤੀ ਖਿਲਾਫ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਗਿਆ ਕਿਉਂ ਨਹੀਂ ਕੀਤਾ ਗਿਆ ਇਸ ਬਾਰੇ ਉਸ ਅਧਿਕਾਰੀ ਹੀ ਦੱਸ ਸਕਦੇ ਹਨ ਮੌਕੇ ਤੇ ਜਦ ਥਾਣਾ ਕੱਚਾ ਪੱਕਾ ਦੀ ਐੱਸਐਚਓ ਮੈਡਮ ਸੋਨੇ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਬਿਨਾਂ ਕੁਝ ਬੋਲੇ ਪੱਤਰਕਾਰਾਂ ਅਤੇ ਬਲਵਿੰਦਰ ਸਿੰਘ ਨੂੰ ਦੇਖ ਕੇ ਗੱਡੀ ਭਜਾ ਲਈ ਅਤੇ ਉਥੋਂ ਖਿਸਕ ਗਏ

Leave a Reply

Your email address will not be published. Required fields are marked *