September 21, 2021

Aone Punjabi

Nidar, Nipakh, Nawi Soch

ਪੁੱਤਰ, ਪਤੀ ਗਵਾਉਣ ਤੋਂ ਬਾਅਦ ਔਰਤਾਂ ਖਾ ਰਹੀਆਂ ਹਨ ਦਰ ਦਰ ਦੀਆਂ ਠੋਕਰਾ

1 min read

ਪੁੱਤਰ, ਪਤੀ ਗਵਾਉਣ ਤੋਂ ਬਾਅਦ ਔਰਤਾਂ ਖਾ ਰਹੀਆਂ ਹਨ ਦਰ ਦਰ ਦੀਆਂ ਠੋਕਰਾ ।  ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਸਾਬਕਾ  ਅਕਾਲੀ ਮੰਤਰੀ ਅਤੇ ਮੌਜੂਦਾ ਕਾਂਗਰਸੀ ਮੰਤਰੀ ਦੇ ਹਲਕੇ ਵਿੱਚ ਹੋਈਆਂ ਹਨ ਇਹ ਵਾਰਦਾਤਾ । ਇਨਸਾਫ਼ ਲਈ ਦਰ ਦਰ ਤੇ ਭਟਕ ਰਹੀਆਂ ਹਨ ਬਜ਼ੁਰਗ ਅੌਰਤਾਂ  । ਹੰਭ ਹਾਰ ਕੇ ਬਜ਼ੁਰਗ ਪੀੜਤ ਔਰਤਾਂ ਪਹੁੰਚੀਆਂ ਆਮ ਆਦਮੀ ਪਾਰਟੀ ਦੀ ਸ਼ਰਨ ਵਿਚ । ਆਮ ਆਦਮੀ ਪਾਰਟੀ ਇਨ੍ਹਾਂ ਪੀੜਤ ਔਰਤਾਂ ਨੂੰ ਇਨਸਾਫ ਦਿਵਾ ਕੇ ਹੀ ਰਹੇਗੀ  

      ਆਮ ਆਦਮੀ  ਪਾਰਟੀ ਦੇ ਲੀਗਲ ਸੈੱਲ ਪ੍ਰਧਾਨ ਨਵਦੀਪ ਸਿੰਘ ਜੀਦਾ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ   ਕਿਉਂਕਿ ਇਕ ਮਾਂ ਦਾ ਪੁੱਤ ਕੁਝ ਵਿਅਕਤੀਆਂ ਵੱਲੋਂ ਘਰੋ ਮੋਟਰਸਾਈਕਲ ਤੇ ਨਾਲ ਲਿਜਾ ਕੇ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੂੰ ਅੱਗ ਵੀ ਲਾ ਦਿੱਤੀ  ਉਸ ਪੀੜਤ ਔਰਤ ਨੇ ਥਾਣੇ ਵਿਚ ਮੋਟਰਸਾਈਕਲ ਦਾ ਨੰਬਰ ਦਿੱਤਾ ਅਤੇ ਉਨ੍ਹਾਂ ਵਿਅਕਤੀਆਂ ਦੇ ਨਾਂ ਵੀ ਦਿੱਤੇ ਪਰ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ  ਇਕ ਬਜ਼ੁਰਗ ਔਰਤ ਦਾ ਪਤੀ ਜਮੀਨ ਲਈ ਉਸ ਦੇ ਦਿਉਰ ਅਤੇ ਦਿਉਰ ਦੇ ਪੁੱਤਰ ਵੱਲੋਂ ਕਤਲ ਕਰ ਦਿੱਤਾ ਗਿਆ  ਜਦ ਬਜ਼ੁਰਗ ਔਰਤ ਮਾਮਲਾ ਦਰਜ ਕਰਵਾਉਣ ਥਾਣੇ ਪਹੁੰਚੀ  ਉਸ ਦੀ ਦਰਖਾਸਤ ਵੀ ਫੜ ਕੇ ਪਾੜ ਦਿੱਤੀ ਗਈ ਅਤੇ ਇਕ ਮੰਦਬੁੱਧੀ  ਵਿਅਕਤੀ ਤੇ  ਮਾਮਲਾ ਦਰਜ ਕਰ ਦਿੱਤਾ ਜੋ ਇਹ ਨਾਜਾਇਜ਼ ਹੈ  ਉਨ੍ਹਾਂ ਕਿਹਾ ਕਿ  ਕੁਝ ਸਿਆਸੀ ਲੋਕ ਕਹਿ ਰਹੇ ਹਨ ਕਿ ਅਸੀਂ ਇਨ੍ਹਾਂ ਵਿਅਕਤੀਆਂ ਤੇ ਪਰਚਾ ਦਰਜ ਨਹੀਂ ਹੋਣ ਦਿੰਦੇ  ਤੁਸੀਂ ਰਾਜ਼ੀਨਾਮਾ ਕਰ ਲਵੋ ਅਤੇ ਉਨ੍ਹਾਂ ਵਿਅਕਤੀਆਂ ਨੂੰ ਸਿਆਸੀ ਲੋਕ ਮਦਦ ਦੇ ਰਹੇ ਹਨ  

Leave a Reply

Your email address will not be published. Required fields are marked *