August 1, 2021

Aone Punjabi

Nidar, Nipakh, Nawi Soch

ਪੂਜਾ ਆਤਮਹੱਤਿਆ ਮਾਮਲੇ ਵਿੱਚ ਪੁਲਿਸ ਨੇ ਕੌਂਸਲਰ ਅਟਵਾਲ, ਇੰਸਪੈਕਟਰ ਬਿਟਨ ਕੁਮਾਰ ਸਮੇਤ 12 ਦੋਸ਼ੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ।

1 min read

: ਲੁਧਿਆਣਾ ਦੇ ਪੂਜਾ ਆਤਮਹੱਤਿਆ ਮਾਮਲੇ ਵਿੱਚ ਪੁਲਿਸ  ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ 12 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਕੌਂਸਲਰ ਅਟਵਾਲ ਅਤੇ ਉਸਦੇ ਪੁੱਤਰਾਂ ਤੇ ਮਾਮਲਾ ਦਰਜ ਕੀਤਾ ਗਿਆ । ਇੰਸਪੈਕਟਰ ਬਿਟਨ ਕੁਮਾਰ ਦਾ ਨਾਮ ਵੀ ਸ਼ਾਮਲ ਹੈ ਜੋਕਿ ਕੌਂਸਲਰ ਅਟਵਾਲ ਦਾ ਹੀ ਬੇਟਾ ਹੈ ਅਤੇ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਤਾਇਨਾਤ ਹੈ।

ਜਾਣਕਾਰੀ ਦਿੰਦੇ ਹੋਏ ਏ ਸੀ ਪੀ ਵਰਿਆਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੂਜਾ ਨਾਮ ਦੀ ਇਕ ਮਹਿਲਾ ਵਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਸੁਸਾਈਡ ਨੋਟ ਵਿਚ 12 ਲੋਕਾਂ ਨੂੰ ਆਪਣੀ ਮੌਤ ਦੇ ਲਈ ਜ਼ਿੰਮੇਵਾਰ ਤੇ ਦੱਸਿਆ ਸੀ ਜਿਸ ਵਿਚ ਕੌਂਸਲਰ ਅਟਵਾਲ ਅਤੇ ਪੁਲਿਸ ਇੰਸਪੈਕਟਰ ਬਿਟਨ ਕੁਮਾਰ ਦਾ ਨਾਮ ਵੀ ਸ਼ਾਮਿਲ ਸੀ। ਗੰਭੀਰ ਹਾਲਤ ਵਿਚ ਪੂਜਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਜਿਸ ਪੁਲਿਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਲਈ ਜਿਨ੍ਹਾਂ 12 ਦੋਸ਼ੀਆਂ ਦੇ ਨਾਮ ਸੁਸਾਈਡ ਨੋਟ ਵਿਚ ਲਿਖੇ ਗਏ ਸਨ, ਉਨ੍ਹਾਂ ਖ਼ਿਲਾਫ਼ ਹੁਣ ਆਤਮਹੱਤਿਆ  ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਵਿਚ ਕੌਂਸਲਰ ਸੁਰਿੰਦਰ ਅਟਵਾਲ ਅਤੇ ਇੰਸਪੈਕਟਰ ਬਿਟਨ ਕੁਮਾਰ ਦਾ ਨਾਮ ਵੀ ਸ਼ਾਮਲ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।

Leave a Reply

Your email address will not be published. Required fields are marked *

You may have missed