ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਜ਼ਿਲ੍ਹਾ ਆਟੋ ਰਿਕਸ਼ਾ ਯੂਨੀਅਨ ਲੁਧਿਆਣਾ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
1 min read

ਲੁਧਿਆਣਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਚ ਆਟੋ ਚੱਲਦੇ ਨੇ ਜਿਸ ਨੂੰ ਲੈ ਕੇ ਪੁਲੀਸ ਕਮਿਸ਼ਨਰ ਲੁਧਿਆਣਾ ਵੱਲੋਂ ਬੀਤੇ ਦਿਨਾਂ ਸੇਫ ਆਟੋੌ ਪੀ ਬੀ ਨਾਮ ਦੀ ਐਪ ਦੇ ਜ਼ਰੀਏ ਸਾਰੇ ਆਟੋ ਚਾਲਕਾਂ ਨੂੰ ਉਸ ਐਪ ਵਿੱਚ ਆਪਣੇ ਡਾਕੂਮੈਂਟਸ ਸਭਮੇਟ ਕਰਵਾ ਸਟਿੱਕਰ ਲਗਾਉਣ ਦੀ ਗੱਲ ਕਹੀ ਸੀ ਜਿਸਦੇ ਚਲਦਿਆਂ ਸ਼ਹਿਰ ਵਿਚ ਕਰਾਇਮ ਅਤੇ ਹੋ ਰਹੀਆਂ ਲੁੱਟਾਂ ਖੋਹਾਂ ਤੇ ਰੋਕ ਲੱਗੇਗੀ ਇਸ ਨੂੰ ਲੈ ਕੇ ਲੁਧਿਆਣਾ ਜਿਲ੍ਹਾ ਆਟੋ ਰਿਕਸ਼ਾ ਯੂਨੀਅਨ ਵੱਲੋਂ ਡੀ ਸੀ ਲੁਧਿਆਣਾ ਨੂੰ ਮੰਗ ਪੱਤਰ ਆਟੋ ਡਰਾਈਵਰ ਸੀਟ ਤੇ ਸਵਾਰੀ ਨਾਂ ਬਿਠਾਉਣ ਅਤੇ ਲੌਕਡਾਊਨ ਦੌਰਾਨ ਟੁੱਟੇ ਕਾਗਜ਼ਾਂ ਨੂੰ ਕੈਂਪ ਦੇ ਜ਼ਰੀਏ ਪੂਰਾ ਕਰਨ ਦੀ ਗੱਲ ਕਹੀ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਆਟੋ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਦੇ ਇਸ ਫੈਸਲੇ ਤੋਂ ਖੁਸ਼ ਨੇ ਉਨ੍ਹਾਂ ਕਿਹਾ ਕਿ ਆਟੋ ਚਾਲਕ ਅੱਗੇ ਸਵਾਰੀ ਬਿਠਾਉਂਦੇ ਨੇ ਜਿਸ ਨਾਲ ਜਾਨੀ ਨੁਕਸਾਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਉਸ ਉੱਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਡੋਨ ਦੌਰਾਨ ਆਟੋ ਚਾਲਕਾਂ ਦੇ ਟੁੱਟੇ ਕਾਗਜਾਂ ਨੂੰ ਵੀ ਕੈਂਪ ਲਗਾ ਕੇ ਪੂਰਾ ਕੀਤਾ ਜਾਵੇ ।