October 25, 2021

Aone Punjabi

Nidar, Nipakh, Nawi Soch

ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਖਿਲਾਫ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤਟ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟਿਆਂ ਦਾ ਰੋਸ ਪ੍ਰਦਰਸ਼ਨ

1 min read

ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਖਿਲਾਫ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤਟ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟਿਆਂ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਵੱਖ ਵੱਖ ਤਿੰਨ ਜਗਾ ਭਾਰਤੀ ਕਿਸਾਨ ਯੂਨੀਅਨਾਂ ਵੱਲੋ ਆਪਣੇ ਵਹਿਕਲ ਖੜੇ ਕਰਕੇ ਅਤੇ ਵਾਹਣਾ ਦੇ ਹਾਰਨ ਮਾਰ ਕੇ ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਅਤੇ ਵੱਧਦੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸਨ ਕੀਤਾ,ਕਿਸਾਨ ਨੇ ਕੇਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਵੀ ਕੀਤੀ,ਤਲਵੰਡੀ ਸਾਬੋ ਵਿਖੇ ਬੀਕੇਯੂ ਲੱਖੋਵਾਲ ਵੱਲੋ ਪੁਲਸ ਥਾਣਾ ਤਲਵੰਡੀ ਸਾਬੋ ਦੇ ਸਾਹਮਣੇ,ਬੀਕੇਯੂ ਉਗਰਾਹਾਂ ਨੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਅਤੇ ਬੀਕੇਯੂ ਸਿੱਧੂਪੁਰ ਨੇ ਰੋੜ ਰੋਡ ਤੇ ਆਪਣੇ ਵਾਹਣ ਲਗਾ ਕੇ ਰੋਸ ਪ੍ਰਦਰਸਨ ਕੀਤਾ,ਕਿਸਾਨ ਆਗੂਆਂ ਨੇ ਕਿਹਾ ਕਿ ਜਿਥੇ ਇੱਕ ਪਾਸੇ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਲੜਾਈ ਲੜ ਰਹੇ ਹਨ ਉਥੇ ਹੀ ਮਹਿੰਗਾਈ ਖਿਲਾਫ ਵੀ ਇਹ ਪ੍ਰਦਰਸਨ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸੀਸ ਕੀਤੀ ਜਾ ਰਹੀ ਹੈ,ਕਿਸਾਨ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿਸ ਨਾਲ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।  

Leave a Reply

Your email address will not be published. Required fields are marked *