ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਟੈਕਸ ਘਟਾਉਣ ਦੀ ਅਪੀਲ ਕਿਹਾ ਚਾਰ ਸਾਲ ਤੋਂ ਨਹੀਂ ਵਧਿਆ ਉਨ੍ਹਾਂ ਦਾ ਕਮਿਸ਼ਨ, ਹੋ ਰਿਹਾ ਨੁਕਸਾਨ
1 min read

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਅਤੇ ਇਸ ਲਈ ਲੋਕ ਸਰਕਾਰਾਂ ਦੇ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਵੀ ਕਸੂਰਵਾਰ ਮੰਨ ਰਹੇ ਨੇ ਪਰ ਇਸੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਸਫ਼ਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਨ੍ਹਾਂ ਵਿੱਚ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਸਗੋਂ ਨੁਕਸਾਨ ਹੀ ਹੋ ਰਿਹਾ ਹੈ ਕਿਉਂਕਿ 2017 ਦੋ ਉਨ੍ਹਾਂ ਦੇ ਕਮਿਸ਼ਨ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਜਦੋਂ ਕਿ ਕੇਂਦਰ ਸਰਕਾਰ ਲਗਾਤਾਰ ਟੈਕਸ ਵਧਾ ਰਹੀ ਹੈ ਅਤੇ ਸੂਬਾ ਸਰਕਾਰ ਨੂੰ ਵੈਟ ਵੱਧ ਮਿਲ ਰਿਹਾ ਹੈ